ਵੈਲਜ਼ਲੇ
vailazalay/vailazalē

تعریف

Richard C. Wellesley ਇਸ ਦਾ ਜਨਮ ੨੦. ਜੂਨ ਸਨ ੧੭੬੦ ਨੂੰ ਇੰਗਲੈਂਡ ਹੋਇਆ. ਇਹ ਡ੍ਯੂਕ ਆਵ ਵੈਲਿੰਗਟਨ¹ ਦਾ ਵਡਾ ਭਾਈ ਸੀ. ਇੰਗਲੈਂਡ ਵਿੱਚ ਅਨੇਕ ਅਹੁਦਿਆਂ ਤੇ ਰਹਿਕੇ ਸਨ ੧੭੯੩ ਵਿੱਚ ਇਹ ਕਮਿਸ਼ਨਰ² ਹੋਕੇ ਹਿੰਦੁਸਤਾਨ ਪੁੱਜਾ. ਮਈ ਸਨ ੧੭੯੮ ਤੋਂ ੩੦ ਜੁਲਾਈ ੧੮੦੫ ਤੀਕ ਹਿੰਦੁਸਤਾਨ ਦਾ ਗਵਰਨਰ ਜਨਰਲ ਰਿਹਾ. ਅੰਗ੍ਰੇਜ਼ੀ ਰਾਜ ਨੂੰ ਸ਼ਿਰੋਮਣਿ ਰਾਜ ਬਣਾਣ ਦੀ ਪਾਲਿਸੀ ਇਸ ਨੇ ਅਨੇਕ ਢੰਗਾਂ ਨਾਲ ਵਰਤੀ. ਭਾਰਤ ਤੋਂ ਫ੍ਰਾਂਸ ਦੀ ਸ਼ਕਤੀ ਘਟਾਉਣ ਵਿੱਚ ਇਸ ਨੂੰ ਵਡੀ ਸਫਲਤਾ ਪ੍ਰਾਪਤ ਹੋਈ. ਇੰਗਲੈਂਡ ਦੇ ਮੰਤ੍ਰੀਆਂ ਨੇ ਇਸਦੇ ਕੰਮ ਬਹੁਤ ਸਲਾਹੇ ਅਤੇ ਕਈ ਖਿਤਾਬ ਦਿੱਤੇ. ੨੬ ਸਿੰਤਬਰ ਸਨ ੧੮੪੨ ਨੂੰ ਮਾਰਕ੍ਵਿਸ (Marquess) ਵੈਲਜ਼ਲੇ ਦਾ ਦੇਹਾਂਤ ਹੋਇਆ. ਇਸ ਨੂੰ ਲਾਰਡ ਮਾਰਨਿੰਗਟਨ (Lord Mornington) ਭੀ ਕਹਿਂਦੇ ਸਨ.
ماخذ: انسائیکلوپیڈیا