ਸ਼ਾਂਤਨੁ
shaantanu/shāntanu

تعریف

ਸੰ. शन्तनु ਅਥਵਾ शान्तनु ਚੰਦ੍ਰਵੰਸ਼ੀ ਪ੍ਰਤੀਪ ਰਾਜਾ ਦਾ ਪੁਤ੍ਰ, ਗੰਗਾ ਦਾ ਪਤੀ ਅਤੇ ਭੀਸਮਪਿਤਾਮਾ ਦਾ ਪਿਤਾ. ਇਸ ਬਾਬਤ ਮਹਾਭਾਰਤ ਅਤੇ ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਜਿਸ ਬੁੱਢੇ ਆਦਮੀ ਨੂੰ ਇਹ ਹੱਥ ਛੁਹਾਉਂਦਾ, ਉਹ ਤੁਰਤ ਜੁਆਨ ਹੋ ਜਾਂਦਾ ਸੀ, ਇਸੇ ਕਾਰਣ ਸ਼ਾਂਤਨੁ (ਕਲ੍ਯਾਣ ਦੇ ਫੈਲਾਉਣ ਵਾਲਾ) ਨਾਉਂ ਹੋਇਆ. ਇਸ ਨੇ ਸਤ੍ਯਵਤੀ (ਮਤਸ੍ਯੋਦਰੀ) ਨਾਲ ਬੁਢਾਪੇ ਵਿੱਚ ਵਿਆਹ ਕਰਕੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੋ ਪੁਤ੍ਰ ਪੈਦਾ ਕੀਤੇ. ਜੋ ਸ਼ਾਂਤਨੁ ਪਿੱਛੋਂ ਚਿਰ ਤੀਕ ਨਹੀਂ ਜੀ ਸਕੇ. ਵ੍ਯਾਸ ਰਿਖੀ ਨੇ ਆਪਣੀ ਮਾਂ (ਮਤਸ੍ਯੋਦਰੀ) ਦੇ ਆਖੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀਆਂ (ਅੰਬਾਲਿਕਾ ਅਤੇ ਅੰਬਿਕਾ) ਤੋਂ ਪੰਡੁ ਅਤੇ ਧ੍ਰਿਤਰਾਸ੍ਟ੍ਰ ਉਤਪੰਨ ਕੀਤੇ, ਜੋ ਪਾਂਡਵ ਅਰ ਕੌਰਵਾਂ ਦੇ ਮੁਖੀਏ ਹੋਏ. ਦੇਖੋ, ਪਾਂਡਵ.
ماخذ: انسائیکلوپیڈیا