تعریف
ਦੇਖੋ, ਸਣ. ਸਣੀ. "ਸਨਿ ਜ੍ਯੋਂ ਤਨ ਖੋਵਹਿ ਦੁਖਦਾਨੀ." (ਨਾਪ੍ਰ) ਸਣ ਆਪਣੇ ਸ਼ਰੀਰ ਨੂੰ ਗਾਲਕੇ ਰੱਸੇ ਦੀ ਸ਼ਕਲ ਵਿੱਚ ਹੋਰਨਾਂ ਨੂੰ ਬੰਨ੍ਹਦੀ ਹੈ। ੨. ਕ੍ਰਿ. ਵਿ- ਨਾਲ. ਸਾਥ. ਸਣੇ. ਸਮੇਤ। ੩. ਸੰ. सनि ਸੰਗ੍ਯਾ- ਦਾਨ। ੪. ਇਨਾਮ। ੫. ਸੰ. शनि- ਸ਼ਨਿ. ਛਾਯਾ ਦੇ ਗਰਭ ਤੋਂ ਸੂਰਜ ਦਾ ਪੁਤ੍ਰ ਸ਼ਨੈਸ਼੍ਚਰ. ਛਨਿੱਛਰ। ੬. ਨੌ ਗ੍ਰਹਾਂ ਵਿੱਚੋਂ ਸੱਤਵਾਂ ਗ੍ਰਹ. ਸੂਰਜ ਤੋਂ ਇਸ ਦੀ ਵਿੱਥ ੮੮੩੦੦੦੦੦੦ ਮੀਲ ਖਿਆਲ ਕੀਤੀ ਗਈ ਹੈ. ਇਹ ਬਹੁਤ ਚਮਕੀਲਾ ਗ੍ਰਹ ਹੈ. ਦੂਰਬੀਨ ਨਾਲ ਵੇਖੀਏ ਤਾਂ ਇਸ ਦੇ ਆਲੇ ਦੁਆਲੇ ਚਿੱਟੇ ਘੇਰੇ ਦਿਸਦੇ ਹਨ.
ماخذ: انسائیکلوپیڈیا