ਸਮਨ
samana/samana

تعریف

ਸੰ. ਸ਼ਮਨ. ਸੰਗ੍ਯਾ- ਹਿੰਸਾ. ਵਧ. ਵਿਨਾਸ਼. "ਜਾਂਕੇ ਆਨ ਸਮ ਨਾ ਵਿਘਨ ਗਨ ਸਮਨਾ." (ਗੁਪ੍ਰਸੂ) ਜਿਸ ਦੇ ਹੋਰ ਤੁਲ੍ਯ ਨਹੀਂ, ਵਿਘਨਾਂ ਦੇ ਸਮੁਦਾਇ ਨੂੰ ਨਾਸ਼ ਕਰਨ ਵਾਲੀ ਹੈ। ੨. ਸ਼ਾਂਤਿ ੩. ਯਮਰਾਜ. ਧਰਮਰਾਜ। ੪. ਅੰਨ. ਅਨਾਜ। ੫. ਸੱਟ. ਚੋਟ. ਪ੍ਰਹਾਰ। ੬. ਅਨਾਦਰ। ੭. ਸੰ. श्मन ਸ਼ਰੀਰ. ਦੇਹ. ਜਿਸਮ। ੮. ਮੁਖ. ਮੂੰਹ। ੯. ਸੰ. समन. ਸਭਾ. ਮਜਲਿਸ। ੧੦. ਫ਼ਾ. [سمن] ਚਮੇਲੀ। ੧੧. ਅ਼. [ثمن] ਸਮਨ. ਵਿ- ਅੱਠਵਾਂ. ਅਸ੍ਟਮ। ੧੨. ਫ਼ਾ. [شمن] ਸ਼ਮਨ. ਬੁਤਪਰਸ੍ਤ. ਮੂਰਤਿਪੂਜਕ.
ماخذ: انسائیکلوپیڈیا