ਸਮਾਇ
samaai/samāi

تعریف

ਦੇਖੋ, ਸਮਾਉਣਾ. "ਨਾਨਕ ਸਚਿ ਸਮਾਇ." (ਵਾਰ ਸਾਰ ਮਃ ੩) ੨. ਅ਼ਮਲ. ਅਭ੍ਯਾਸ. "ਨਾਉ ਲੈਨਿ ਅਰੁ ਕਰਨਿ ਸਮਾਇ. (ਸਵਾ ਮਃ ੧) ੩. ਪ੍ਰਾਪਤੀ. "ਹਰਿਰਸੁ ਸਾਧੂ ਹਾਟਿ ਸਮਾਇ." (ਆਸਾ ਮਃ ੫) ੪. ਲਯ. ਵਿਨਾਸ਼. ਸ਼ਮਨ. "ਮਲ ਹਉਮੈ ਜਾਇ ਸਮਾਇ." (ਸ੍ਰੀ ਮਃ ੩) ੫. ਵਿ- ਸ- ਮਾਇ. ਮਾਇਆ ਸਹਿਤ. "ਦੁਖ ਮਹਿ ਸਵੈ ਸਮਾਇ." (ਸ੍ਰੀ ਮਃ ੩) ੬. ਸ- ਮਯਾ. ਕ੍ਰਿਪਾ ਸਹਿਤ. "ਦੇਦਾ ਰਿਜਕ ਸਮਾਇ." (ਵਾਰ ਸਾਰ ਮਃ ੩) ੭. ਅ਼. [سماع] ਸਮਾਅ਼. ਗਾਉਣਾ ਸੁਣਨਾ। ੮. ਵਜਦ. ਮਸ੍ਤੀ ਦੀ ਹਾਲਤ. ਸਮਾਧਿ. "ਤਉ ਦਰਸਨ ਕੀ ਕਰਉ ਸਮਾਇ." (ਤਿਲੰ ਮਃ ੧) "ਜਨੁ ਕਰੀ ਸਮਾਇ ਪਠਾਣੀ ਸੁਣਕੈ ਰਾਗ ਨੂੰ." (ਚੰਡੀ ੩) ੯. ਅ਼. [سماعت] ਸਮਾਅ਼ਤ. ਸੁਣਨਾ. ਸ਼੍ਰਵਣ. "ਕੰਨੀ ਸੁਰਤਿ ਸਮਾਇ." (ਵਾਰ ਮਾਝ ਮਃ ੧) ੧੦. ਸੰ. ਸ੍‍ਮਯ. ਅਭਿਮਾਨ. ਅਹੰਕਾਰ. "ਕੋਈ ਭੀਖਕ ਭੀਖਿਆ ਖਾਇ। ਕੋਈ ਰਾਜਾ ਰਹਿਆ ਸਮਾਇ." (ਆਸਾ ਮਃ ੧) ੧੧. ਦੇਖੋ, ਸਮਾਯ.
ماخذ: انسائیکلوپیڈیا