ਸਮਾਯ
samaaya/samāya

تعریف

ਦੇਖੋ, ਸਮਾਇ। ੨. ਰਾਜ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਮਾਨਸਾ ਵਿੱਚ ਇੱਕ ਪਿੰਡ, ਜਿਸ ਨੂੰ ਲੋਕ "ਸਮ੍ਹਾ" ਭੀ ਸਦਦੇ ਹਨ. ਇਸ ਪਿੰਡ ਤੋਂ ਚੜ੍ਹਦੇ ਪਾਸੇ ੧. ਫਰਲਾਂਗ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਖੀਵਾ ਕਲਾਂ ਤੋਂ ਆ ਰਹੇ ਸਨ ਤਾਂ ਇੱਥੇ ਖ਼ਬਰ ਪੁੱਜੀ ਕਿ ਪੇਸ਼ਾਵਰ ਦੇ ਇਲਾਕੇ ਦੀ ਸੰਗਤਿ ਆਨੰਦਪੁਰ ਤੋਂ ਹੁੰਦੀ ਹੋਈ ਦਰਸ਼ਨ ਲਈ ਆ ਰਹੀ ਹੈ, ਤਾਂ ਗੁਰੂ ਜੀ ਇੱਥੇ ਹੀ ਇੱਕ ਵਣ ਕਰੀਰ ਦੇ ਹੇਠਾਂ ਆਸਣ ਵਿਛਾਕੇ ਬੈਠ ਗਏ.#ਸੰਗਤਿ ਨੇ ਮੇਵੇ ਅਤੇ ਅਨੇਕ ਪਦਾਰਥ ਗੁਰੂ ਜੀ ਦੀ ਭੇਟਾ ਕੀਤੇ. ਦਰਸ਼ਨ ਕਰਕੇ ਅਤੇ ਉਪਦੇਸ਼ ਸੁਣਕੇ ਨਿਹਾਲ ਹੋਏ. ਇੱਥੇ ਮੰਦਿਰ ਤੇ ਰਹਾਇਸ਼ੀ ਮਕਾਨ ਪੱਕੇ ਬਣੇ ਹੋਏ ਹਨ. ਪੁਜਾਰੀ ਨਾਮਧਾਰੀਆ ਸਿੰਘ ਹੈ. ਗੁਰੁਦ੍ਵਾਰੇ ਨਾਲ ੪੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਰੇਲਵੇ ਸਟੇਸ਼ਨ ਨਰਿੰਦ੍ਰਪੁਰਾ ਤੋਂ ਉਤਰ ਦਿਸ਼ਾ ੯. ਮੀਲ ਦੇ ਕਰੀਬ ਕੱਚਾ ਰਸਤਾ ਹੈ.
ماخذ: انسائیکلوپیڈیا