ਸਹਜੁ
sahaju/sahaju

تعریف

ਸੰ. सहज ਵਿ- ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। ੨. ਸੰਗ੍ਯਾ- ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। ੩. ਸ੍ਵਭਾਵ. ਖ਼ੋ. ਆਦਤ. ਫ਼ਿਤਰਤ. ਅਸਲ ਪ੍ਰਕ੍ਰਿਤਿ. "ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਿਤ ਕਬੀਰ ਉਆ ਕੋ ਸਹਜੁ ਨ ਜਾਈ।।" (ਆਸਾ) ੪. ਵਿਚਾਰ. ਵਿਵੇਕ. "ਸਹਜੇ ਗਾਵਿਆ ਥਾਇ ਪਵੈ." (ਸ੍ਰੀ ਅਃ ਮਃ ੩) ੫. ਗ੍ਯਾਨ. "ਕਰਮੀ ਸਹਜ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਗੁਰੁ ਬਿਨ ਸਹਜ ਨ ਊਪਜੈ ਭਾਈ, ਪੂਛਹੁ ਗਿਆਨੀਆ ਜਾਇ." (ਸੋਰ ਅਃ ਮਃ ੩) ੬. ਆਨੰਦ. ਸ਼ੋਕ ਦਾ ਅਭਾਵ. "ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ." (ਸ੍ਰੀ ਅਃ ਮਃ ੩) ੭. ਸੁਸ਼ੀਲ. ਪਤਿਵ੍ਰਤ। ੮. ਪਾਰਬ੍ਰਹਮ. ਕਰਤਾਰ. "ਸਹਜ ਸਾਲਾਹੀ ਸਦਾ ਸਦਾ." (ਸ੍ਰੀ ਅਃ ਮਃ ੩) ੯. ਸਨਮਾਨ. ਆਦਰ। ੧੦. ਕ੍ਰਿ. ਵਿ- ਨਿਰਯਤਨ. "ਸਤਿਗੁਰੁ ਤ ਪਾਇਆ ਸਹਜ ਸੇਤੀ." (ਅਨੰਦੁ) ੧੧. ਸ੍ਵਾਭਾਵਿਕ. "ਜੋ ਕਿਛੁ ਹੋਇ ਸੁ ਸਹਜੇ ਹੋਇ." (ਵਾਰ ਬਿਲਾ ਮਃ ੩) "ਸਹਜੇ ਜਾਗੈ ਸਹੇਜੇ ਸੋਵੈ." (ਵਾਰ ਸੋਰ ਮਃ ੩) ੧੨. ਆਸਾਨੀ ਨਾਲ. "ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ." (ਸ. ਕਬੀਰ) ੧੩. ਸਿੰਧੀ. ਸੰਗ੍ਯਾ- ਘੋਟੀ ਹੋਈ ਭੰਗ.; ਦੇਖੋ, ਸਹਜ.
ماخذ: انسائیکلوپیڈیا