ਸਾਦਾ
saathaa/sādhā

تعریف

ਫ਼ਾ. [سادہ] ਸਾਦਹ. ਵਿ- ਸਾਫ਼. ਨਿਰਮਲ। ੨. ਨਿਰੋਲ. ਖਾਲਿਸ। ੩. ਮੂਰਖ. ਅਨਪੜ੍ਹ। ੪. ਸੰਗ੍ਯਾ- ਤੁਕਲਾਣੀ ਪਿੰਡ ਦਾ ਵਸਨੀਕ ਭਾਈ ਰੂਪਚੰਦ ਦਾ ਦਾਦਾ। ੫. ਬਲਖ਼ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਪ੍ਰੇਮੀ ਸਿੱਖ. ਦਬਿਸ੍ਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਸਾਦਾ ਬਲਖ਼ ਤੋਂ ਇਰਾਕ ਵੱਲ ਗੁਰੂ ਜੀ ਲਈ ਘੋੜੇ ਲੈਣ ਚੱਲਿਆ, ਉਸ ਦਾ ਲੜਕਾ ਸਖਤ ਬੀਮਾਰ ਸੀ. ਲੋਕ ਵਰਜ ਰਹੇ ਪਰ ਸਾਦੇ ਨੇ ਗੁਰੂ ਦੀ ਸੇਵਾ ਮੁੱਖ ਸਮਝੀ. ਸਾਦਾ ਅਜੇ ਇੱਕ ਮੰਜ਼ਿਲ ਹੀ ਗਿਆ ਸੀ, ਕਿ ਲੜਕਾ ਮਰ ਗਿਆ ਪਰ ਉਹ ਵਾਪਿਸ ਘਰ ਨਹੀਂ ਆਇਆ. ਇਹ ਤਿੰਨ ਘੋੜੇ ਗੁਰੂ ਜੀ ਵਾਸਤੇ ਬਹੁਤ ਉਮਦਾ ਲਿਆਇਆ, ਜੋ ਸ਼ਾਹਜਹਾਂ ਦੇ ਮਨਸਬਦਾਰ ਖ਼ਲੀਲ ਖ਼ਾਂ ਨੇ ਉਸ ਤੋਂ ਖੋਹ ਲਏ.
ماخذ: انسائیکلوپیڈیا

شاہ مکھی : سادہ

لفظ کا زمرہ : adjective, masculine

انگریزی میں معنی

simple, plain; unassuming, unpretentious, simple-minded, modest, homely; unornamental, unostentatious
ماخذ: پنجابی لغت

SÁDÁ

انگریزی میں معنی2

a, Corruption of the Persian word Sádah. Plain, unsophisticated, unadorned; white, of a uniform colour; simple, artless, sincere.
THE PANJABI DICTIONARY- بھائی مایہ سنگھ