تعریف
ਸੰ. शिष्य. ਸ਼ਿਸ਼੍ਯ. ਸੰਗ੍ਯਾ- ਜੋ ਸ਼ਾਸਨ (ਉਪਦੇਸ਼) ਯੋਗ ਹੋਵੇ. ਚੇਲਾ. ਸ਼ਾਗਿਰਦ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਧਰਮਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ. "ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ xxx ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ." (ਵਾਰ ਗਉ ੧. ਮਃ ੪) "ਆਪ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰੁ ਨਾ ਜਾਣੈ ਕੋਇ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿਖ ਸਨਮੁਖ ਹੋਇ." (ਆਨੰਦ) ਦੇਖੋ, ਸਿੱਖ। ੩. ਸਿਕ੍ਸ਼ਾ. ਉਪਦੇਸ਼. "ਜੇ ਇੱਕ ਗੁਰ ਕੀ ਸਿਖ ਸੁਣੀ." (ਜਪੁ) "ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ." (ਆਸਾ ਮਃ ੪) ੪. ਸ਼ਿਖਾ. ਚੋਟੀ. "ਮੂੰਡ ਮੁਡਾਇ ਜਟਾ ਸਿਖ ਬਾਂਧੀ." (ਮਾਰੂ ਅਃ ਮਃ ੧)
ماخذ: انسائیکلوپیڈیا
SIKH
انگریزی میں معنی2
s. m, ee Sikkh;—s. f. An iron rod, a spit, a spike; excitement; (Poṭ.) a white ant.
THE PANJABI DICTIONARY- بھائی مایہ سنگھ