ਸਿਰਾਤ
siraata/sirāta

تعریف

ਵੀਤਦਾ. ਗੁਜਰਦਾ. ਦੇਖੋ, ਸਿਰਾਉਣਾ. "ਜਨਮ ਸਿਰਾਤ ਹੈ." (ਜੈਜਾ ਮਃ ੯) ੨. ਅ਼. [صِراط] ਸਿਰਾਤ਼. ਸੰਗ੍ਯਾ- ਮਾਰਗ. ਸੜਕ। ੩. ਇੱਕ ਪੁਲ, ਜਿਸ ਦਾ ਨਰਕ ਦੀ ਅਗਨੀ ਉੱਪਰ ਹੋਣਾ ਮੁਸਲਮਾਨ ਮੰਨਦੇ ਹਨ. ਇਹ ਪੁਲ ਬਾਲ ਤੋਂ ਭੀ ਬਾਰੀਕ ਹੈ ਅਰ ਤਲਵਾਰ ਦੀ ਧਾਰ ਤੋਂ ਤਿੱਖਾ ਹੈ. ਦੋਹੀਂ ਪਾਸੀਂ ਤਿੱਖੇ ਕੰਡੇ ਹਨ, ਜੋ ਏਧਰ ਓਧਰ ਹਿੱਲਣ ਨਹੀਂ ਦਿੰਦੇ. ਧਰਮੀ ਇਸ ਉਪਰੋਂ ਛੇਤੀ ਲੰਘ ਜਾਂਦੇ ਹਨ ਅਰ ਪਾਪੀ ਨਰਕ ਦੀ ਅੱਗ ਵਿੱਚ ਡਿਗ ਪੈਂਦੇ ਹਨ. ਮੁਸਲਮਾਨਾ ਨੇ ਇਸ ਪੁਲ ਦਾ ਖਿਆਲ ਪਾਰਸੀਆਂ ਤੋਂ ਲਿਆ ਹੈ ਜਿਨ੍ਹਾਂ ਨੇ "ਚਿਨਵਤ ਪੇਰੇਤੂ" ਨਾਮਕ ਪੁਲ ਪਰਲੋਕ ਵਿੱਚ ਮੰਨਿਆ ਹੈ. ਯਹੂਦੀ ਭੀ ਨਰਕ ਦਾ ਪੁਲ ਮੰਨਦੇ ਹਨ. ਦੇਖੋ, ਪੁਰਸਲਾਤ.
ماخذ: انسائیکلوپیڈیا