تعریف
ਸੰਗ੍ਯਾ- ਰਚਨਾ. ਸ੍ਰਿਸ੍ਟਿ. "ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ." (ਆਸਾ ਮਃ ੧) ੨. ਕ੍ਰਿ. ਵਿ- ਸਿਰਪਰ. ਸਿਰ ਤੇ. "ਸਿਰਿ ਲਗਾ ਜਮਡੰਡੁ." (ਵਾਰ ਜੈਤ) "ਪੁਰੀਆਂ ਖੰਡਾਂ ਸਿਰਿ ਕਰੇ ਇਕ ਪੈਰਿ ਧਿਆਏ." (ਮਃ ੧. ਵਾਰ ਸਾਰ) ਜੇ ਪੁਰੀਆਂ ਅਤੇ ਖੰਡਾਂ ਨੂੰ ਸਿਰ ਤੇ ਚੁੱਕਕੇ ਇੱਕ ਪੈਰ ਤੇ ਖੜਾ ਅਰਾਧਨ ਕਰੇ. ੩. ਉੱਪਰ. ਉੱਤੇ। ੪. ਸ੍ਰਿਜ (ਰਚ) ਕੇ. ਦੇਖੋ, ਸ੍ਰਿਜ। ੫. ਵਿ- ਸ਼ਿਰੋਮਣਿ. ਵਧੀਆ. "ਸਭਨਾ ਉਪਾਵਾ ਸਿਰਿ ਉਪਾਉ ਹੈ." (ਵਾਰ ਗੂਜ ੧. ਮਃ ੩) ੬. ਸੰ ਸ਼ਿਰਿ. ਸੰਗ੍ਯਾ- ਤਲਵਾਰ। ੭. ਤੀਰ। ੮. ਪਤੰਗਾ. ਭਮੱਕੜ.
ماخذ: انسائیکلوپیڈیا