تعریف
ਸੰ. ਸੁ- ਆਲਯ. ਵਿ- ਸੁੰਦਰਤਾ ਦਾ ਘਰ. ਸ਼ੋਭਾ ਦਾ ਘਰ। ੨. ਉੱਤਮਤਾ ਦਾ ਨਿਵਾਸ. ਸ਼੍ਰੇਸ੍ਠ. "ਕੇਤਾ ਤਾਣ ਸੁਆਲਿਹੁ ਰੂਪ." (ਜਪੁ) "ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ." (ਵਾਰ ਆਸਾ) "ਤੇਰੀ ਸਿਫਤ ਸੁਆਲਿਓ ਸਰੂਪ ਹੈ." (ਵਾਰ ਗਉ ੧. ਮਃ ੪) "ਕਾਇਆ ਕਾਮਣਿ ਅਤਿ ਸੁਆਲਿਓ." (ਸੂਹੀ ਮਃ ੩) ੩. ਸੰਗ੍ਯਾ- ਸ਼ੋਭਾ. ਸੁੰਦਰਤਾ. "ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ?" (ਸ੍ਰੀ ਮਃ ੧) ੪. ਜਨਮਸਾਖੀ ਵਿੱਚ ਲੇਖ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਨਾਫਕ ਦੇਸ਼ ਦਾ ਨਾਉਂ ਸੁਆਲਿਉ ਰੱਖਿਆ. ਦੇਖੋ. ਨਾਨਕ ਪ੍ਰਕਾਸ਼ ਉੱਤਰਾਰਧ ਅਃ ੧੧.। ੫. ਵਿ- ਸ਼ਲਾਘਾ ਯੋਗ. ਤਅ਼ਰੀਫ਼ ਲਾਇਕ.
ماخذ: انسائیکلوپیڈیا