تعریف
ਸੰ. ਸੁਦਰ੍ਸ਼ਨ. ਵਿ- ਸੁੰਦਰ ਹੈ ਜਿਸ ਦਾ ਦਰਸ਼ਨ. ਦਿਦਾਰੀ। ੨. ਸੰਗ੍ਯਾ- ਵਿਸਨੁ ਦਾ ਚਕ੍ਰ. ਵਿਸਨੁ ਪੁਰਾਣ ਵਿੱਚ ਲਿਖਿਆ ਹੈ¹ ਕਿ ਵਿਸ਼੍ਵਕਰਮਾ ਨੇ ਸੂਰਜ ਨੂੰ ਖਰਾਦਕੇ ਉਸ ਦੇ ਛਿੱਲੜ ਤੋਂ, ਇਹ ਚਕ੍ਰ ਬਣਾਇਆ ਹੈ. ਲਿੰਗਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਪੂਜਾ ਕਰਕੇ ਵਿਸਨੁ ਨੇ ਇਹ ਚਕ੍ਰ ਪ੍ਰਾਪਤ ਕੀਤਾ। ੩. ਇੱਕ ਬ੍ਰਾਹਮਣ ਜੋ ਅਤ੍ਰਿ ਰਿਖਿ ਦੇ ਪੁਤ੍ਰ ਦੇ ਸ੍ਰਾਪ ਨਾਲ ਸੱਪ ਹੋ ਗਿਆ ਸੀ. ਇਸ ਨੂੰ ਸਰਪਯੋਨਿ ਤੋਂ ਕ੍ਰਿਸਨ ਜੀ ਨੇ ਛੁਡਾਇਆ. "ਬ੍ਰਾਹਮਨ ਹੋਯ ਗਯੋ ਸੁ ਵਹੈ ਫੁਨ ਨਾਮ ਸੁਦਰਸਨ ਹੈ ਪੁਨ ਜਾਕੋ." (ਕ੍ਰਿਸਨਾਵ) ੪. ਸ਼ਿਵ। ੫. ਮੱਛ। ੬. ਸੁਮੇਰੁ ਪਰਬਤ.
ماخذ: انسائیکلوپیڈیا