تعریف
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ.
ماخذ: انسائیکلوپیڈیا
شاہ مکھی : سُور
انگریزی میں معنی
brave, doughty, valiant, courageous, intrepid; a warrior; informal see ਸੂਰਜ
ماخذ: پنجابی لغت

pig, boar, hog, swine
ماخذ: پنجابی لغت
SÚR
انگریزی میں معنی2
s. m. (M.), ) To clear away jungle, used generally away from rivers:—súrtáí, s. f. Bravery, heroism.
THE PANJABI DICTIONARY- بھائی مایہ سنگھ