تعریف
ਅ਼. [حافِظ] ਹ਼ਾਫ਼ਿਜ. ਵਿ- ਹ਼ਿਫ਼ਜ (ਕੰਠਾਗ੍ਰ) ਕਰਨ ਵਾਲਾ। ੨. ਖਾਸ ਕਰਕੇ ਕੁਰਾਨ ਸ਼ਰੀਫ ਦੇ ਕੰਠ ਕਰਨ ਵਾਲਿਆਂ ਲਈ ਇਹ ਸ਼ਬਦ ਵਰਤੀਦਾ ਹੈ। ੩. ਈਰਾਨ ਦਾ ਇੱਕ ਪ੍ਰਸਿੱਧ ਕਵੀ, ਜਿਸ ਦਾ ਦੀਵਾਨ ਉੱਤਮ ਕਾਵ੍ਯਗ੍ਰੰਥ ਹੈ. ਇਸ ਦਾ ਦੇਹਾਂਤ ਸਨ ੧੩੮੯ ਵਿੱਚ ਸ਼ੀਰਾਜ਼ ਹੋਇਆ ਹੈ, ਜਿੱਥੇ ਇਸ ਕਵਿ ਦਾ ਮਕਬਰਾ ਹੈ। ੪. ਬਹੁਤ ਲੋਕ ਅੰਨ੍ਹੇ ਮੁਸਲਮਾਨ ਨੂੰ ਭੀ ਹਾਫਿਜ ਆਖਦੇ ਹਨ. ਇਸ ਦਾ ਕਾਰਣ ਹੈ ਕਿ ਬਹੁਤ ਅੰਨ੍ਹੇ ਕ਼ੁਰਾਨ ਹ਼ਿਫਜ (ਕੰਠ) ਕਰ ਲੈਂਦੇ ਹਨ.
ماخذ: انسائیکلوپیڈیا