ਹੈਹਯ
haihaya/haihēa

تعریف

ਸੰ. हैहय. ਚੰਦ੍ਰਵੰਸ਼ ਦਾ ਇੱਕ ਰਾਜਾ, ਜੋ ਸਤ੍ਰਾਜਿਤ ਦਾ ਪੁਤ੍ਰ ਸੀ। ੨. ਇੱਕ ਜਾਤਿ, ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਹੈਹਯ ਯਾਦਵਾਂ ਵਿੱਚੋਂ ਹਨ. ਅੱਜ ਕਲ ਦੇ ਵਿਦ੍ਵਾਨ "ਸਿਦਿਯਨ" ਜਾਤਿ ਨੂੰ ਹੈਹਯ ਮੰਨਦੇ ਹਨ. ਮਹਾਭਾਰਤ ਤੋਂ ਪਤਾ ਲੱਗਦਾ ਹੈ ਕਿ ਹੈਹਯ ਮਨੁ ਦੇ ਪੁਤ੍ਰ ਯਯਾਤਿ ਦੀ ਔਲਾਦ ਹਨ. ਸਹਸ੍ਰਬਾਹੁ (ਕਾਰਤਵੀਰਯ) ਇਨ੍ਹਾਂ ਦਾ ਪ੍ਰਤਾਪੀ ਰਾਜਾ ਹੋਇਆ ਹੈ, ਜਿਸ ਨੂੰ ਪਰਸ਼ੁਰਾਮ ਨੇ ਜਿੱਤਿਆ ਸੀ. ਕਰਨਲ ਟਾਡ (Col. Tod) ਲਿਖਦਾ ਹੈ ਕਿ ਬਘੇਲ ਖੰਡ ਦੀ ਸੋਹਾਗਪੁਰ ਦੀ ਘਾਟੀ ਵਿੱਚ ਹੁਣ ਭੀ ਹੈਹਯ ਜਾਤਿ ਹੈ.
ماخذ: انسائیکلوپیڈیا