تعریف
ਫ਼ਾ. [خُرما] ਸੰਗ੍ਯਾ- ਛੁਹਾਰਾ. "ਖਜੂਰ ਤੇ ਟੂਟ ਪਰ੍ਯੋ ਖੁਰਮਾ." (ਚੰਡੀ ੧) ੨. ਛੁਹਾਰੇ ਦੀ ਸ਼ਕਲ ਦੀ ਇੱਕ ਮਿਠਾਈ. "ਮੋਦਕ ਖੁਰਮੇ ਬਹੁ ਮਿਸ੍ਟਾਨਾ." (ਨਾਪ੍ਰ) ੩. ਅਫਗਾਨਿਸਤਾਨ ਦੇ ਕੁਰੁਮ ਦਰਿਆ ਅਤੇ ਨਗਰ ਲਈ ਭੀ ਸਿੱਖਪੁਸ੍ਤਕਾਂ ਵਿੱਚ ਖੁਰਮਾ ਸ਼ਬਦ ਵਰਤਿਆ ਹੈ. "ਅਬ ਚਲ ਖੁਰਮੇ ਨਗਰ ਮਝਾਰਾ." (ਨਾਪ੍ਰ) ਦੇਖੋ, ਕੁਰੁਮ.
ماخذ: انسائیکلوپیڈیا