ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [فضیلت] ਫ਼ਜੀਲਤ. ਸੰਗ੍ਯਾ- ਉੱਤਮਤਾ. ਸ਼੍ਰੇਸ੍ਠਤਾ। ੨. ਬਜ਼ੁਰਗੀ. ਵਡਿਆਈ.
ਫ਼ਾ. [فضیلتمآب] ਫ਼ਜੀਲਤ ਮਆਬ. ਵਿ- ਬਜ਼ੁਰਗੀ ਦਾ ਨਿਵਾਸ ਅਸਥਾਨ ੨. ਬਜ਼ੁਰਗੀ ਦਾ ਰੁਖ਼ ਹੈ ਜਿਸ ਤਰਫ਼.
ਅ਼. [فضوُل] ਫ਼ੁਜੂਲ. ਵਿ- ਵ੍ਰਿਥਾ. ਨਿਰਰਥਕ। ੨. ਵਾਧੂ। ੩. ਬਕਵਾਸੀ। ੪. ਫ਼ੁਜੂਲ- ਖ਼ਰਚ ਦਾ ਸੰਖੇਪ. "ਐਸੇ ਬਿਪ੍ਰ ਫਜੂਲ ਕੋ ਮੋਹਿ ਨ ਰਾਖ੍ਯੋਜਾਇ." (ਚਰਿਤ੍ਰ ੯੧)
ਫ਼ਾ. [فضوُلخرچ] ਫ਼ਜੂਲਖ਼ਰਚ. ਵਿ- ਵ੍ਯਰਥ ਖ਼ਰਚ ਕਰਨ ਵਾਲਾ। ੨. ਵਿਤ ਤੋਂ ਵਧਕੇ ਖਰਚਣ ਵਾਲਾ (extravagant).
ਫ਼ਾ. [فضوُلی] ਫ਼ਜੂਲੀ. ਵਿ- ਬਕਬਾਦੀ। ੨. ਸੰਗ੍ਯਾ- ਨਿਕੰਮੀ ਕ੍ਰਿਯਾ। ੩. ਫਜੂਲਖ਼ਰਚੀ. "ਅਬ ਛੋਰ ਫਜੂਲੀ ਕੋ ਹੋਹੁ ਸਿਆਨਾ." (ਨਾਪ੍ਰ)
same as ਕੰਧ , wall; also ਫ਼ਸੀਲ
same as ਫਹਿਆ ; verb imperative form of ਫਹਾਉਣਾ
same as ਫਸਾਉਣਾ
ਸੰਗ੍ਯਾ- ਘਾਉ. ਜ਼ਖ਼ਮ. ਚੀਰਾ। ੨. ਪਾਟ. ਨਦੀ ਦੇ ਦੋਹਾਂ ਕਿਨਾਰਿਆਂ ਦੇ ਵਿੱਚ ਦੀ ਵਿੱਥ। ੩. ਲੱਕੜ ਦਾ ਤਖਤਾ.