ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਛੀ ਦਾ ਪੰਖਾਂ (ਖੰਭਾਂ) ਨਾਲ ਕੀਤਾ ਫਟ ਫਟ ਸ਼ਬਦ. "ਪੰਛੀ ਫਟਕ ਸਕੈਂ ਨਹੀਂ." (ਚਰਿਤ੍ਰ ੮੨) ਭਾਵ- ਪੰਛੀ ਦੀ ਗੰਮਤਾ ਨਹੀਂ। ੨. ਸੰ. स्फटिक- ਸ੍ਫਟਿਕ. ਸੰਗ੍ਯਾ- ਬਿੱਲੋਰ. "ਮੁਦ੍ਰਾ ਫਟਕ ਬਨਾਈ ਕਾਨ." (ਰਾਮ ਅਃ ਮਃ ੧) ੩. ਕੱਚ.
ਸੰਗ੍ਯਾ- ਸ੍ਫਟਿਕ (ਬਿੱਲੌਰ) ਜੇਹਾ ਚਮਕੀਲਾ ਪਹਾੜ, ਕੈਲਾਸ. "ਫਟਕਾਚਲ ਸਿਵ ਕੇ ਸਹਿਤ ਬਹੁਰ ਬਿਰਾਜੀ ਜਾਇ." (ਚਰਿਤ੍ਰ ੧੪੧)
ਸੰ. ਸ੍ਫਟਿਕਾ. ਸੰਗ੍ਯਾ- ਬਿੱਲੌਰ ਜੇਹੀ ਚਮਕਣ ਵਾਲੀ ਖਾਣਿ (ਖਾਨਿ) ਫਟਕਰੀ ਤੋਂ ਉਪਜੀ ਇੱਕ ਵਸਤੁ, ਜੋ ਖਾਰੀ ਹੁੰਦੀ ਹੈ. ਇਹ ਅਨੇਕ ਦਵਾਈਆਂ ਵਿੱਚ ਵਰਤੀ ਜਾਂਦੀ ਹੈ ਅਰ ਵਸਤ੍ਰ ਦੇ ਪਾਹ ਲਈ ਪ੍ਰਸਿੱਧ ਚੀਜ ਹੈ. Alum. L. Alumen.
ਸੰ. स्फट्. ਧਾ- ਖਿੜਨਾ, ਪਾਟਣਾ। ੨. ਸੰਗ੍ਯਾ- ਸ੍ਫੁਟਨ. ਫਟਕੇ (ਪਾਟਕੇ) ਨਿਕਲਣਾ। ੩. ਪਾਟਣਾ.
medicated piece of cotton or cloth put on a wound or boil, sticking plaster
same as ਲਹਿਰਾਉਣਾ , to hoist