ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅਨੁ. ਪਛਾੜਨ ਤੋਂ ਉਪਜੀ ਧੁਨਿ. "ਫਟਾਕੈਂ ਗਜਾਨੈ." (ਗ੍ਯਾਨ)
ਸੰ. फण्. ਧਾ- ਜਾਣਾ, ਕੁੱਦਣਾ, ਚਮਕਣਾ। ੨. ਸੰਗ੍ਯਾ- ਸੱਪ ਦਾ ਕੰਠ ਅਸਥਾਨ, ਜੋ ਹਵਾ ਨਾਲ ਫੁੱਲਕੇ ਚੌੜਾ ਹੋਇਆ ਹੋਵੇ. ਫੈਲਿਆ ਹੋਇਆ ਸੱਪ ਦਾ ਸਿਰ. ਭੋਗ (hooz of snake).
ਸੰਗ੍ਯਾ- ਫਣ ਰੱਖਣ ਵਾਲਾ, ਸੱਪ. ਫਣੀਅਰ.
ਫੱਟ (ਘਾਉ) ਪੁਰ ਬੰਨ੍ਹਣ ਦੀ ਪੱਟੀ। ੨. ਕਮਾਣ ਦੀ ਮੁੱਠ ਅਤੇ ਗੋਸ਼ੇ ਦੇ ਵਿਚਕਾਰ ਦਾ ਚੌੜਾ ਭਾਗ. "ਫੱਟੀ ਦ੍ਵੈ ਚੌਰੀ ਅਧਿਕ, ਦ੍ਰਿੜ੍ਹ ਮੁਸ੍ਟਿ ਵਿਸਾਲਾ." (ਗੁਪ੍ਰਸੂ) ੩. ਪੱਟੀ. ਤਖਤੀ.