ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਖ਼ੌਫ਼ ਅਤੇ ਭਯ (ਸੰਕਟ). ਦੁੱਖ ਅਤੇ ਡਰ. ਦੇਖੋ, ਭਯ. "ਜਮ ਕਾ ਡਰ ਭਉ ਭਾਗੈ." (ਤੁਖਾ ਛੰਤ ਮਃ ੧)
ਡਰ (ਭਯ) ਸਹਿਤ ਕੀਤਾ। ੨. ਡਗਵਨਾ. ਭੈਦਾਇਕ. ਦੇਖੋ, ਡਰਨਾ। ੩. ਡਲਵਾਇਆ।
ਕ੍ਰਿ- ਡਰਾਨਾ. ਭਯ ਦੇਣਾ। ੨. ਵਿ- ਡਰਾਵਨਾ. ਭਯੰਕਰ.
ਸੰ. ਦਰਾਕੁਲ. ਵਿ- ਦਰ (ਭਯ) ਨਾਲ ਵ੍ਯਾਕੁਲ. "ਧੀਰਜ ਛੋਰ ਡਰਾਕੁਲ ਬੋਲਤ." (ਗੁਪ੍ਰਸੂ)
ਸੰਗ੍ਯਾ- ਧਮਕੀ. ਡਰਾਉਣ ਦੀ ਕ੍ਰਿਯਾ.
ਵਿ- ਡਰਾਉਣ ਵਾਲਾ. ਭਯਾਨਕ. "ਬਹੁ ਡੀਲ ਡਰਾਰੇ." (ਕ੍ਰਿਸਨਾਵ)