ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ. ਵਿ- ਭੌਂਕਕੇ. "ਭਉਕਿ ਮੁਏ ਬਿਲਲਾਇ." (ਮਃ ੩. ਵਾਰ ਬਿਹਾ)
ਵਿ- ਆਵਾਗਮਨ ਮਿਟਾਉਣ ਵਾਲਾ. ਭਵਖੰਡਨ। ੨. ਭੈ ਦੂਰ ਕਰਨ ਵਾਲਾ.
ਭਵਜਲ (ਸੰਸਾਰ ਮੁੰਦਰ) ਵਿੱਚ "ਭੁਜਲਿ ਡੁਬਦਿਆਂ ਕਢਿ ਲਏ." (ਮਃ ੪. ਵਾਰ ਗਉ ੧)
ਸੰ. ਭ੍ਰਮਣ. ਸੰਗ੍ਯਾ- ਚਕ੍ਰ. ਗੇੜਾ. ਗਰਦਿਸ਼. "ਸੂਖ ਸਹਜ ਆਨੰਦ ਗ੍ਰਿਹਭਉਣ." (ਭੈਰ ਮਃ ੫) ਗ੍ਰਹਚਕ੍ਰ. ਰਾਸ਼ਿਚਕ੍ਰ। ੨. ਸੰ. ਭਵਨ. ਘਰ. ਰਹਿਣ ਦੀ ਥਾਂ. "ਨਮੋ ਸਰਬਭਉਣੇ." (ਜਾਪੁ) ਸਭ ਦੇ ਨਿਵਾਸ ਦਾ ਅਸਥਾਨ. ਜਿਸ ਵਿੱਚ ਸਭ ਰਹਿਂਦੇ ਹਨ। ੩. ਸੰ. ਭਵਨ. ਸੰਸਾਰ. ਜਗਤ. "ਤੂ ਨਾਇਕੁ ਸਗਲ ਭਉਣ." (ਮਃ ੫. ਵਾਰ ਮਾਰੂ ੨)