ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਮਸਲਾ। ੨. ਅ਼. [مشل] ਸੰਗ੍ਯਾ- ਮਿਸਾਲ. ਦ੍ਰਿਸ੍ਟਾਂਤ। ੩. ਦੇਖੋ, ਮਸਾਲ। ੪. ਮਸਲਨਾ ਕ੍ਰਿਯਾ ਦਾ ਅਮਰ. "ਡਾਰੋ ਮਸਲ ਮਸ਼ਕ ਜਿਮਿ ਸ਼ਤ੍ਰੂਨ." (ਸਲੋਹ)
ਫ਼ਾ. [مسعلچی] ਸੰਗ੍ਯਾ- ਮਸ਼ਅ਼ਲ (ਮਸਾਲ) ਮਚਾਉਣ ਜਾਂ ਫੜਨ ਵਾਲਾ. ਦੇਖੋ, ਮਸ਼ਅ਼ਲਕਸ਼.
[مصلحت] ਮਸਲਹ਼ਤ (ਨੇਕ ਸਲਾਹ) ਦੇਣ ਵਾਲਾ. ਮਸਲਹਤੀ. ਮੰਤ੍ਰੀ. ਦੇਖੋ, ਮਸਲਹਤ.
"ਤੂੰ ਹੈ ਮਸਲਤਿ ਤੂੰ ਹੈ ਨਾਲਿ." (ਗਉ ਮਃ ੫) ੨. ਨੇਕ ਸਲਾਹ. ਉੱਤਮ ਮੰਤ੍ਰ "ਬੀਓ ਪੂਛਿ ਨ ਮਸਲਤਿ ਧਰੈ." (ਗੌਂਡ ਮਃ ੩) [مشورت] ਮਸ਼ਵਰਤ. "ਅਬ ਮਸਲਤਿ ਮੋਹਿ ਮਿਲੀ ਹਦੂਰਿ." (ਆਸਾ ਮਃ ੫)
ਮਸਲਹ਼ਤ ਦੇਣ ਵਾਲਾ. ਸਲਾਹਕਾਰ ਮੰਤ੍ਰ ਦੇਣ ਵਾਲਾ. ਮੰਤ੍ਰੀ ਦੇਖੋ, ਮਸਲਹਤ. "ਹਰਿ ਇਕੇ ਮੇਰਾ ਮਸਲਤੀ." (ਵਾਰ ਰਾਮ ੨. ਮਃ ੫)
for example, for instance, such as, e.g.
ਅ਼. [مصلحت] ਸੰਗ੍ਯਾ- ਸਲਹ਼ (ਠੀਕ ਹੋਣ) ਦਾ ਭਾਵ। ੨. ਸਲਾਹ ਮੰਤ੍ਰ। ੩. ਕ੍ਰਿਪਾ। ੪. ਭਲਾਈ. ਨੇਕੀ.
problem, any matter, topic or question needing discussion and /or solution