ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [بسے] ਵਿ- ਬਹੁਤ. ਅਧਿਕ। ੨. ਵ੍ਯ- ਕਾਫ਼ੀ. ਬੱਸ. ਦੇਖੋ, ਹਮਾਰਾ.
ਸੰਗ੍ਯਾ- ਵਸਣ ਦਾ ਭਾਵ. ਨਿਵਾਸ ਕਰਨਾ. ਰਹਾਇਸ਼.
ਸੰਗ੍ਯਾ- ਵਾਸ- ਡੇਰਾ. ਵਸਣ ਦਾ ਅਸਥਾਨ. "ਘਟਿ ਘਟਿ ਤਿਸਹਿ ਬਸੇਰਾ." (ਜੈਤ ਮਃ ੫) ੨. ਵਾਸਾ. ਨਿਵਾਸ। ੩. ਟਿਕਾਉ. ਇਸਥਿਤੀ. "ਗੁਰ ਤੇ ਮਨਹਿ ਬਸੇਰਾ." (ਸੋਹਿਲਾ)
ਵਸਦਾ ਹੈ. "ਸੁਖੀ ਬਸੈ ਮਸਕੀਨੀਆ." (ਸੁਖਮਨੀ) ੨. ਵਰਸੈ. ਵਰਖਾ ਹੋਵੇ. "ਸਾਰਿੰਗ ਪ੍ਰੀਤਿ ਬਸੈ ਜਲਧਾਰਾ." (ਗਉ ਮਃ ੪) "ਮੇਘ ਮੋਰ ਨਿਰਤਕਾਰ." (ਬਸੰ ਮਃ ੫)
discussion, arguments, argumentation, debate, disputation, wrangling