ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗ੍ਰੀਖਮ (ग्रीष्म). ਗਰਮੀ ਦੀ ਰੁੱਤ, ਜੋ ਵਸੰਤ ਦਾ ਅੰਤ ਕਰਨ ਵਾਲੀ ਹੈ.
ਮਹਾਰਾਜਾ ਨਰੇਂਦ੍ਰਸਿੰਘ ਸਾਹਿਬ ਪਟਿਆਲਪਤਿ ਦੀ ਸੁਪੁਤ੍ਰੀ, ਜਿਸ ਦਾ ਜਨਮ ਸਨ ੧੮੪੫ ਵਿੱਚ ਹੋਇਆ. ਇਸ ਦੀ ਸ਼ਾਦੀ ਅਪ੍ਰੈਲ ਸਨ ੧੮੫੨ ਵਿੱਚ ਧੌਲਪੁਰ ਦੇ ਮਹਾਰਾਣਾ ਭਗਵੰਤ ਸਿੰਘ ਜੀ ਦੇ ਸੁਪੁਤ੍ਰ ਕੁਲੇਂਦ੍ਰਸਿੰਘ ਜੀ ਨਾਲ ਹੋਈ. ਬੀਬੀ ਜੀ ਦੀ ਕੁੱਖ ਤੋਂ ਮਹਾਰਾਣਾ ਨਿਹਾਲਸਿੰਘ ਜੀ ਜਨਮੇ.
ਆਨੰਦਪੁਰ ਤੋਂ ਛੀ ਮੀਲ ਉੱਤਮ ਇੱਕ ਅਸਥਾਨ, ਜਿੱਥੋਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਬਸੰਤੀ ਪੋਸ਼ਾਕ ਪਹਿਨਕੇ ਗੁਰੂ ਕੇ ਲਹੌਰ ਸ਼੍ਰੀਮਤੀ ਜੀਤੋ ਜੀ ਨੂੰ ਵਿਆਹੁਣ ਗਏ ਸਨ. ਇੱਥੇ ਬਸੰਤਪੰਚਮੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੨੮ ਮੀਲ ਪੂਰਵ ਹੈ. ਇਸ ਦਾ ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ ਅਤੇ ਥਾਣਾ ਆਨੰਦਪੁਰ ਹੈ.
ਸੰਗ੍ਯਾ- ਵਸੰਤ ਦਾ ਮਿਤ੍ਰ. ਜਾਂ ਵਸੰਤ ਹੈ ਮਿਤ੍ਰ ਜਿਸ ਦਾ, ਕਾਮਦੇਵ.
ਰਾਜ ਪਟਿਆਲਾ ਦੇ ਖੇੜੀ ਪਿੰਡ ਦਾ ਵਸਨੀਕ ਗੁਲਜਾਰਸਿੰਘ ਦਾ ਪੁਤ੍ਰ, ਜੋ ਬਾਵਾ ਰਾਮਦਾਸ ਜੀ ਤੋਂ ਕਾਵ੍ਯਗ੍ਰੰਥ ਪੜ੍ਹਕੇ ਉੱਤਮ ਕਵੀ ਹੋਇਆ. ਇਹ ਪਟਿਆਲਾਪਤਿ ਮਹਾਰਾਜਾ ਨਰੇਂਦਰਸਿੰਘ ਦੇ ਦਰਬਾਰ ਦਾ ਭੂਖਣ ਸੀ. ਇਸ ਦੀ ਬਣਾਈ ਸਤਸਈ ੭੦੦ ਦੋਹੇ ਦੀ ਪੁਸਤਕ ਬਹੁਤ ਮਨੋਹਰ ਹੈ. ਇਸ ਵਿੱਚ ਗੂਢੋਕ੍ਤਿ (ਅਨ੍ਯੋਕ੍ਟਿ) ਅਲੰਕਾਰ ਉੱਤਮ ਰੀਤਿ ਨਾਲ ਲਿਖਿਆ ਹੈ.¹ ਭਾਈ ਬਸੰਤਸਿੰਘ ਦਾ ਜਨਮ ਸੰਮਤ ੧੮੮੦ ਅਤੇ ਦੇਹਾਂਤ ਸੰਮਤ ੧੯੩੬ ਵਿੱਚ ਹੋਇਆ ਹੈ.
heavenly, paradisiacal