ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਮੁਸ਼ਕਲ ਨਾਲ ਕਠਿਨਾਈ ਨਾਲ. ਮਸੀਂ.
with great difficulty, after a great deal of effort
with difficulty; hardly, scarcely
ਦੇਖੋ, ਮਸਲਚੀ.
ਫ਼ਾ. [مصلح] ਅਥਵਾ [مسلہ] ਸੰਗ੍ਯਾ- ਅਨੇਕ ਵਸਤਾਂ ਦਾ ਚੂਰਣ। ੨. ਅ਼. ਸਾਮਗ੍ਰੀ. ਸਾਮਾਨ। ੩. ਪੇਸ਼ਾ. ਕਿੱਤਾ। ੪. ਪ੍ਰਭੁਤਾ.
ਸੰ. ਸੰਗ੍ਯਾ- ਸ੍ਯਾਹੀ. ਰੌਸ਼ਨਾਈ.
ਸੰਗ੍ਯਾ- ਸ੍ਯਾਹੀ ਦੇ ਕੰਮ. ਲੇਖ. ਤਹਿਰੀਰ। ੨. ਭਾਵ- ਗ੍ਰੰਥ. "ਮਸਿ ਕੇ ਕਰਮ ਕਪਾਟ." (ਸ. ਕਬੀਰ) ਭੁਲੇਖੇ ਵਿੱਚ ਪਾਉਣ ਵਾਲੇ ਗ੍ਰੰਥ ਕਪਾਟਰੂਪ.