ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਬੈਠਦਿਆਂ. "ਬਹਦਿਆਂ ਉਠਦਿਆ ਨ ਵਿਸਰੈ ਸਾਚਾ." (ਵਾਰ ਸਾਰ ਮਃ ੪)
ਦੇਖੋ, ਬਹਣਿ। ੨. ਦੇਖੋ, ਬੰਨ੍ਹੀ.
ਫ਼ਾ. [بہم] ਵਿ- ਇਕੱਠਾ। ੨. ਪ੍ਰਾਪਤ. ਹਾਸਿਲ। ੩. ਦੇਖੋ, ਬਾਹਮ। ੪. ਦੇਖੋ, ਵਹਮ.
ਫ਼ਾ. [بہمن] ਈਰਾਨ ਦਾ ਇੱਕ ਬਾਦਸ਼ਾਹ, ਜੋ ਅਸਫ਼ੰਦਯਾਰ ਦਾ ਪੁਤ੍ਰ ਸੀ. ਇਸ ਦਾ ਨਾਮ ਅੱਠਵੀਂ ਹਕਾਯਤ ਵਿੱਚ ਆਇਆ ਹੈ। ੨. ਇੱਕ ਫਰਿਸ਼੍ਤਾ। ੩. ਵਿ- ਚਤੁਰ. ਹੋਸ਼ਿਆਰ। ੪. ਬਲਵਾਨ। ੫. ਦੇਖੋ, ਬ੍ਰਾਹਮਣ.