ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

भगवत्. ਵਿ- ਐਸ਼੍ਵਰਯ ਵਾਲਾ। ੨. ਸੰਗ੍ਯਾ- ਕਰਤਾਰ. ਵਾਹਗੁਰੂ. ਦੇਖੋ, ਭਗਵਾਨ। ੩. ਭਾਗਵਤ ਦੀ ਥਾਂ ਭੀ ਭਗਵਤ ਸ਼ਬਦ ਆਇਆ ਹੈ. ਦੇਖੋ, ਕਲਿਭਗਵਤ ਅਤੇ ਭੀਰਿ.
भगवद्गीता. ਸ਼੍ਰੀ ਕ੍ਰਿਸਨ ਜੀ ਦਾ ਉਪਦੇਸ਼ਰੂਪ ਅਠਾਰਾਂ ਅਧ੍ਯਾਯ ਦਾ ਗ੍ਰੰਥ. ਦੇਖੋ, ਗੀਤਾ ੩.
ਵਿ- ਗਿਆਨ ਆਦਿ ਗੁਣਾਂ ਵਾਲੀ. ਐਸ਼੍ਵਰਯ ਵਾਲੀ। ੨. ਸੰਗ੍ਯਾ- ਦੁਰਗਾ. ਦੇਵੀ। ੩. ਤਲਵਾਰ. "ਕੋਪ ਸਿੰਘ ਭਗਵਤੀ ਨਿਕਾਰੀ." (ਗੁਰੁਸੋਭਾ) ੫. ਇੱਕ ਛੰਦ. ਦੇਖੋ, ਭਗਉਤੀ ੬.
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)
ਭਗਵਨ੍‌! ਤੇ ਨਮਃ ਹੇ ਭਗਵਾਨ! ਤੈਨੂੰ ਨਮਸਕਾਰ ਹੈ. "ਭੋ ਭਗਵਾਨਏ ਨਮਹ." (ਸਹਸ ਮਃ ੫) ਹੇ ਭਗਵਾਨ! ਏ (ਤੇ) ਨਮਹ.
to be extremely hot weather
to go waste, be wasted; to be condemned
kiln, brick-kiln