ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
a verdict/decree or judgement under Muslim religious law; also ਫ਼ਤਵਾ
victory, success, triumph; Sikh salutation or greeting; also ਫ਼ਤਹਿ
ਸੰਗ੍ਯਾ- ਦੋ ਆਦਮੀ ਫੜਕੇ ਜਿਸ ਨੂੰ ਵਾਹੁੰਦੇ ਹਨ, ਐਸੀ ਆਰੀ। ੨. ਰਿਆਸਤ ਪਟਿਆਲਾ, ਨਜਾਮਤ ਤਸੀਲ ਬਰਨਾਲਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਬਰਨਾਲੇ ਤੋਂ ਤਿੰਨ ਮੀਲ ਦੱਖਣ ਹੈ. ਇਸ ਪਿੰਡ ਤੋਂ ਦੱਖਣ ਪੂਰਵ ਪਾਸ ਹੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਇੱਕ ਰਾਤ ਇੱਥੇ ਵਿਰਾਜੇ ਹਨ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਰਿਆਸਤ ਪਟਿਆਲੇ ਵੱਲੋਂ ੩੫ ਘੁਮਾਉਂ ਜ਼ਮੀਨ ਅਤੇ ੮੪ ਰੁਪਯੇ ਨਕਦ ਜਾਗੀਰ ਹੈ. ਪੁਜਾਰੀ ਸਿੰਘ ਹੈ. ਹੁਣ ਇੱਥੋਂ ਦੀ ਸੰਗਤਿ ਵਡਾ ਦਰਬਾਰ ਬਣਾਉਣ ਦੇ ਆਹਰ ਵਿੱਚ ਹੈ.#ਫਰਵਾਹੀ ਵਿੱਚ ਭਾਈ ਥੰਮਨ ਸਿੰਘ ਪ੍ਰਤਾਪੀ ਸਿੱਖ ਹੋਇਆ ਹੈ ਉਸ ਦਾ ਮੰਦਿਰ ਭੀ ਮਾਲਵੇ ਵਿੱਚ ਯਾਤ੍ਰਾ ਦਾ ਅਸਥਾਨ ਮੰਨਿਆ ਗਿਆ ਹੈ. ਦੇਖੋ, ਥੰਮਨ ਸਿੰਘ.
ਫਰਾਂਸ (France) ਦਾ ਸੰਖੇਪ. "ਫਰਾ ਕੇ ਫਿਰੰਗੀ." (ਅਕਾਲ) ੨. ਯੂ. ਪੀ. ਵਿੱਚ ਜਿਲਾ ਮੈਨਪੁਰੀ ਦਾ ਇੱਕ ਨਗਰ। ੩. ਦੇਖੋ, ਫਲ੍ਹਾ.
ਕ੍ਰਿ. ਵਿ- ਪੜਵਾਕੇ. ਚਿਰਵਾਕੇ. "ਕਾਨ ਫਰਾਇ ਹਿਰਾਏ ਟੂਕਾ." (ਪ੍ਰਭਾ ਅਃ ਮਃ ੫) ੨. ਪਕੜਵਾਕੇ. ਫੜਵਾਕੇ.
[فّراش] ਫ਼ੱਰਾਸ਼. ਸੰਗ੍ਯਾ- ਫ਼ਰਸ਼ ਵਿਛਾਉਣ ਵਾਲਾ.
ਫਰਾਂਸ ਦੇਸ਼ France. "ਫਰਾਸੀਸ ਕੇ ਦੁਰੰਗੀ" (ਅਕਾਲ) ਦੇਖੋ, ਫਰਾਂਸ। ੨. ਫ੍ਰੈਂਚ.
ਵਿ- ਫ੍ਰਾਂਸ ਦਾ। ੨. ਸੰਗ੍ਯਾ- French.