ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਗੇਰੂਆ ਲਿਬਾਸ. ਭਗਵਾਨ (ਕਰਤਾਰ) ਸੰਬੰਧੀ ਵੇਸ.
ਭਗਵੇਂ ਲਿਬਾਸ ਕਰਕੇ. ਗੇਰੂਰੰਗੇ ਭੇਖ ਨਾਲ. "ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ." (ਬਸੰ ਮਃ ੩)
ਵਿ- ਭਾਗ੍ਯਵੰਤ. ਦੋਲਤਮੰਦ. "ਇਹੁ ਧਨੁ ਸੰਚਹੁ ਹੋਵਹੁ ਭਗਵੰਤ." (ਸੁਖਮਨੀ) "ਸੇਈ ਸਾਹ ਭਗਵੰਤ ਸੇ. ਸਚੁਸੰਪੈ ਹਰਿਰਾਸਿ." (ਬਾਵਨ) ੨. भगवत्. ਦੇਖੋ, ਭਗਵਾਨ ੪. ਅਤੇ ੫. "ਹਰਿ ਭਗਵੰਤਾ ਤਾ ਜਨ ਖਰਾ ਸੁਖਾਲਾ." (ਮਾਝ ਅਃ ਮਃ ੫) ੩. ਸੰਗ੍ਯਾ- ਕਰਤਾਰ. ਵਾਹਗੁਰੂ. "ਭਗਵੰਤ ਕੀ ਟਹਲ ਕਰੈ ਨਿਤ ਨੀਤ." (ਸੁਖਮਨੀ)
ਭਗਵਤ ਸੰਬੰਧੀ. ਕਰਤਾਰ ਦਾ. ਵਾਹਗੁਰੂ ਦਾ ਉਪਾਸਕ. "ਧਨੁ ਭਗਵੰਤੀ ਨਾਨਕਾ, ਜਿਨਾ ਗੁਰਮੁਖਿ ਲਧਾ ਹਰਿ." (ਸਵਾ ਮਃ ੩) ੨. ਭਾਗ੍ਯਵੰਤੀਂ. ਭਾਗਵਾਨਾਂ ਨੇ.
ਭਾਗ ਵਾਲਾ. ਦੇਖੋ, ਭਗਵੰਤ. "ਜਿਸੁ ਮਨਿ ਵਸੈ ਨਰਾਇਣੋ, ਸੋ ਕਹੀਐ ਭਗਵੰਤੁ." (ਮਾਝ ਮਃ ੫. ਦਿਨ ਰੈਣ)
sister's husband, brother-in-law
to make fire in ਭੱਠੀ , work a ਭੱਠੀ