ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

bamboo stick, club, bludgeon, cudgel, stave, staff, nightstick
ਡਾਂਗ and other similar weapons; a fight with such weapons
dungaree, overall combination
ਸੰਗ੍ਯਾ- ਹੈਜਾ। ਕ਼ਯ. ਵਮਨ। ੩. ਸੰ. ਟਾਹਣੀ. ਸ਼ਾਖਾ. ਕਾਂਡ. "ਪੇਡ ਮੁਢਾ ਹੂੰ ਕਟਿਆ ਤਿਸੁ ਡਾਲ ਸੁਕੰਦੇ." (ਵਾਰ ਗਉ ੧. ਮਃ ੪)
ਕ੍ਰਿ- ਪਾਉਣਾ. ਦਾਖ਼ਲ ਕਰਨਾ। ੨. ਸਿੱਟਣਾ. ਫੈਂਕਣਾ। ੩. ਸੰਗ੍ਯਾ- ਚੌਪੜ ਦਾ ਪਾਸਾ। ੪. ਚੁਕੋਣਾ, ਛੈ ਕੋਣਾ ਅਥਵਾ ਅੱਠ ਕੋਣਾ ਲੱਕੜ ਜਾਂ ਧਾਤੁ ਦਾ ਟੁਕੜਾ, ਜਿਸ ਤੇ ਅੱਖਰ, ਅੰਗ ਜਾਂ ਸਿਫ਼ਰ ਲਿਖੇ ਹੋਏ ਹੁੰਦੇ ਹਨ. ਇਸ ਨੂੰ ਡਾਲਕੇ (ਸਿੱਟਕੇ) ਲੋਕ ਪ੍ਰਸ਼ਨ ਦਾ ਸ਼ੁਭ ਅਸ਼ੁਭ ਫਲ ਮਾਲੂਮ ਕਰੇ ਹਨ. ਦੇਖੋ, ਪਰੀਛਾ ੨.
ਸੰਗ੍ਯਾ- ਕਾਂਡ. ਟਾਹਣਾ. ਦੇਖੋ, ਡਾਲ ੩. "ਡਾਲਾ ਸਿਉ ਪੇਡਾ ਗਟਕਾਵਹਿ." (ਆਸਾ ਕਬੀਰ) ੨. ਪਾਇਆ. ਘੱਤਿਆ. ਦੇਖੋ, ਡਾਲਨਾ.
ਪਾਈ. ਘੱਤੀ. ਡਾਲਨਾ। ੨. ਸੰਗ੍ਯਾ- ਸ਼ਾਖ਼ਾ. ਟਾਹਣੀ. ਦੇਖੋ, ਡਾਲ ੩. "ਮਲਿ ਤਖਤ ਬੈਠਾ ਸੈ ਡਾਲੀ." (ਵਾਰ ਰਾਮ ੩) ਗੁਰੂ ਨਾਨਕ ਦਾ ਤਖਤ ਜਿਸ ਦੀਆਂ ਸੈਂਕੜੇ ਸ਼ਾਖਾਂ ਹਨ. ਮੱਲ ਬੈਠਾ. "ਡਾਲੀ ਲਾਗੇ ਤਿਨੀ ਜਨਮੁ ਗਵਾਇਆ." (ਮਾਰੂ ਸੋਲਹੇ ਮਃ ੩) ਕਰਤਾਰ ਮੂਲ, ਅਤੇ ਦੇਵੀ ਦੇਵਤਾ ਡਾਲੀਰੂਪ ਹਨ. ੩. ਫਲ ਫੁੱਲ ਆਦਿ ਨਾਲ ਸਜਾਈ ਹੋਈ ਟੋਕਰੀ, ਜੋ ਕਿਸੇ ਮਹਾਨਪੁਰੁਸ ਅਥਵਾ ਮਿਤ੍ਰ ਨੂੰ ਅਰਪਨ ਕਰੀਦੀ ਹੈ. "ਮਾਲੀ ਰਚ ਡਾਲੀ ਕੋ ਲ੍ਯਾਏ." (ਗੁਪ੍ਰਸੂ)
ਦੇਖੋ, ਡਵਰ। ੨. ਦੇਖੋ, ਡਾਵਰਾ.