ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਭੱਜਿਆ. ਨੱਠਾ. "ਜਗ ਜਨਮ ਮਰਣ ਭਗਾ." (ਸਵੈਯੇ ਮਃ ੪. ਕੇ)
ਭਗਤਜਨ. ਭਗਤ ਲੋਕ. ਦੇਖੋ, ਹਰਿਭਗਤ। ੨. ਭੱਜ (ਨੱਠ) ਜਾਂਦੇ ਹਨ. "ਭਗਾਤ ਹੋਇ ਭਯਭੀਤ ਦਾਨਵ." (ਸਲੋਹ)
ਭਗਤਾਂ ਦੀ. "ਹਰਿ, ਰਾਖਹੁ ਲਾਜ ਭਗਾਤੀ." (ਧਨਾ ਮਃ ੪)
ਜੋ ਪਿਤਾ ਅਤੇ ਭਾਈ ਤੋਂ ਧਨ ਲੈਣ ਦਾ ਭਗ (ਯਤਨ) ਕਰਦੀ ਹੈ, ਭੈਣ. ਸ੍ਵਸਾ.
ਰਿਆਸਤ ਪਟਿਆਲਾ, ਤਸੀਲ ਥਾਣਾ ਬਸੀ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਸਾਧੂਗੜ੍ਹ ਤੋਂ ਪੰਜ ਮੀਲ ਪੂਰਵ ਹੈ. ਇਸ ਪਿੰਡ ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਦਰਬਾਰ ਛੋਟਾ ਜਿਹਾ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਬਹੁਤ ਹਨ. ਗੁਰਦ੍ਵਾਰੇ ਨਾਲ ੨੫੦ ਵਿੱਘੇ ਜ਼ਮੀਨ ਰਿਆਸਤ ਵੱਲੋਂ ਹੈ. ਇਸ ਵੇਲੇ ਪੁਜਾਰਣ ਸਿੰਘਣੀ ਹੈ.