ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [بہار] ਸੰਗ੍ਯਾ- ਵਸੰਤਰਿਤੁ. ਹਰਿਆਵਲੀ ਅਤੇ ਫੁੱਲ ਖਿੜਨ ਦੀ ਮੌਸਮ. ਚੇਤ ਵੈਸਾਖ ਦਾ ਮਹੀਨਾ। ੨. ਫਸਲ. ਮੌਸਮ। ੩. ਆਨੰਦ. ਖ਼ੁਸ਼ੀ। ੪. ਵਸੰਤ ਰੁੱਤ ਦਾ ਗੀਤ.
ਫ਼ਾ. [بحال] ਵਿ- ਜਿਉਂ ਕਾ ਤਿਉਂ. ਪਹਿਲੇ ਦੀ ਤਰਾਂ ਕਾਇਮ.
ਕ੍ਰਿ- ਬੈਠਾਉਣਾ. ਸ੍ਥਿਤ ਕਰਨਾ. "ਧਰਮਕਲਾ ਹਰਿ ਬੰਧਿ ਬਹਾਲੀ." (ਆਸਾ ਮਃ ੫)
ਬੈਠਾਈ. ਦੇਖੋ, ਬਹਾਲਣਾ। ੩. ਫ਼ਾ. [بحالی] ਬਹ਼ਾਲੀ. ਸੰਗ੍ਯਾ- ਫਿਰ ਉਸੇ ਥਾਂ ਮੁਕ਼ੱਰਰ ਕੀਤੇ ਜਾਣ ਦੀ ਕ੍ਰਿਯਾ.
ਸ੍ਥਿਤ ਕੀਤਾ ਹੈ. ਉਸ ਨੇ ਥਾਪਿਆ ਹੈ. "ਆਪਿ ਥਾਟਿ ਬਹਾਲੀਓਨੁ." (ਵਾਰ ਸੋਰ ਮਃ ੪)