ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਸੇਵਨ ਕਰਨਾ। ੨. ਭਜਨ ਕਰਨਾ। ੩. ਟੁੱਟਣਾ. ਭਗਨ ਹੋਣਾ। ੪. ਅਲਗ ਹੋਣਾ. ਦੇਖੋ, ਭਜ੍ਰ ਧਾ। ੫. ਨੱਸਣਾ. ਦੌੜਨਾ.
ਭਜਨ ਕਰਦਾ। ੨. ਸੇਵਨ ਕਰਦਾ। ੩. ਭੋਗਦਾ.
ਭਜਦਾ ਹੈ. ਸਿਮਰਣ ਕਰਦਾ ਹੈ. "ਜਨ ਹਰਿ ਹਰਿ ਨਾਮੁ ਭਜਥਈ." (ਕਲਿ ਮਃ ੪)
ਸੰ. ਸੰਗ੍ਯਾ- ਪੂਜਨ। ੨. ਸੇਵਨ। ੩. ਨਾਮ ਜਪਨ. "ਗੋਬਿੰਦਭਜਨ ਬਿਨ ਬਿਰਥੇ ਸਭ ਕਾਮ." (ਸੁਖਮਨੀ) ੪. ਭੋਗਣਾ. ਮੈਥੁਨ ਕਰਨਾ. "ਤਾਹਿਂ ਭਜਨ ਕਉ ਹਾਥ ਪਸਾਰਾ। ਤਬ ਤ੍ਰਿਯ ਤਾਹਿਂ ਜੂਤੀਅਨ ਮਾਰਾ." (ਚਰਿਤ੍ਰ ੪੭) ੫. ਵੰਡਣਾ. ਤਕਸੀਮ ਕਰਨਾ। ੬. ਧਾਰਣ (ਧਾਰਨ) ਕਰਨਾ. "ਸੇਸ ਨਿਹਾਰਕੈ ਮੌਨ ਭਜੈ ਹੈ." (ਕ੍ਰਿਸਨਾਵ) ਚੁੱਪ ਵੱਟਦਾ ਹੈ. "ਮਨ ਰੇ! ਸਦਾ ਭਜਹੁ ਹਰਿਸਰਣਾਈ." (ਸ੍ਰੀ ਮਃ ੩)
ਸਿਮਰਣ ਵਿੱਚ ਇਸਥਿਤੀ. ਭਜਨ ਕਰਕੇ ਪ੍ਰਾਪਤ ਹੋਇਆ ਪਰਮਪਦ. "ਅਸਥਿਰੰ ਨਾਨਕ ਭਗਵੰਤ ਭਜਨਾਸਨੰ." (ਸਹਸ ਮਃ ੫) ੨. ਭਜਨ ਹੀ ਹੈ ਅਸ਼ਨ (ਭੋਜਨ) ਜਿਸ ਦਾ. ਨਾਮਧਾਰੀ.
ਭਜਨ ਕਰਕੇ. ਭਜਨ ਤੋਂ. "ਹਰਿ ਕੈ ਭਜਨਿ ਕਉਨ ਕਉਨ ਨ ਤਾਰੇ?" (ਮਲਾ ਮਃ ੫)
ugly, unshapely, ungainly, uncouth; awkward, clumsy, dowdy; coarse, crass, bawdy, vulgar (remark); slouchy (posture or movement)