ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਰੁੜ੍ਹਨਾ. ਪ੍ਰਵਾਹ ਵਿੱਚ ਵਹਣਾ। ੨. ਬੈਠਣਾ। ੩. ਥਕ ਜਾਣਾ.
ਦੇਖੋ, ਬਹਿਨੋਈ.
ਭੈਣ. ਭਗਿਨੀ. "ਸਗਲਿਆ ਕੀ ਹਉ ਬਹਿਨ ਭਾਨਜੀ." (ਆਸਾ ਕਬੀਰ)
ਭਗਿਨੀਪਤਿ. ਭੈਣ ਦਾ ਪਤਿ. ਭਣੋਈਆ.
ਫਰੀਦਕੋਟ ਦੇ ਰਾਜ ਵਿੱਚ ਥਾਣੇ ਕੋਟਕਪੂਰੇ ਦਾ ਇੱਕ ਪਿੰਡ. ਇਸ ਤੋਂ ਪੌਣ ਮੀਲ ਉੱਤਰ ਅਤੇ ਜੈਤੋਂ ਤੋਂ ਚਾਰ ਕੋਹ ਪੂਰਵ, ਗੁਰੂ ਗੋਬਿੰਦਸਿੰਘ ਸਾਹਿਬ ਦੇ ਗੁਰਦ੍ਵਾਰੇ ਦਾ ਨਾਮ "ਟਿੱਬੀਸਾਹਿਬ" ਹੈ. ਜਦ ਕਲਗੀਧਰ ਦਾ ਲਸ਼ਕਰ ਇੱਥੇ ਠਹਿਰਿਆ. ਤਦ ਪਿੰਡ ਦੇ ਲੋਕ ਗੁਰਸਿੱਖਾਂ ਦੇ ਕਈ ਜਥੇ ਬਣਾਕੇ ਆਪਣੇ ਘਰੀਂ ਪ੍ਰਸਾਦ ਛਕਾਉਣ ਲੈਗਏ. ਇੱਕ ਗਰੀਬ ਜਿਮੀਦਾਰ ਦੇ ਘਰ ਹੋਰ ਕੁਝ ਨਹੀਂ ਸੀ ਕੇਵਲ ਸੁੱਕੇ ਪੀਲੂ ਸਨ, ਉਹ ਉਬਾਲਕੇ ਸਿੱਖ ਨੂੰ ਛਕਾਏ. ਜਦ ਪ੍ਰਸਾਦ ਛਕ ਕੇ ਸਿੱਖ ਡੇਰੇ ਵਿਚ ਆਏ, ਤਦ ਗੁਰੂ ਸਾਹਿਬ ਨੇ ਸਭ ਤੋਂ ਪੁੱਛਿਆ ਕਿ ਕੀ ਕੀ ਪ੍ਰਸਾਦ ਛਕਿਆ ਹੈ? ਸਭ ਨੇ ਜੋ ਜੋ ਛਕਿਆ ਸੀ ਅਰਜ ਕੀਤਾ. ਪੀਲੂ ਛਕਣ ਵਾਲੇ ਮਲਿਆਗਰਸਿੰਘ ਪ੍ਰੇਮੀ ਨੇ ਆਖਿਆ ਕਿ ਮੈ ਛਤੀਹ ਪ੍ਰਕਾਰ ਦੇ ਭੋਜਨ ਛਕੇ ਹਨ. ਅੰਤ ਨੂੰ ਛਕਾਉਣ ਵਾਲੇ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਇਸ ਸੰਤੋਖੀ ਨੂੰ ਪੀਲੂ ਛਕਾਏ ਹਨ. ਦਸ਼ਮੇਸ਼ ਇਸ ਪੁਰ ਬਹੁਤ ਪ੍ਰਸੰਨ ਹੋਏ ਅਤੇ ਫਰਮਾਇਆ-#"ਸਿਖ ਢਿਗ ਹੋਇ ਅਚਾਵਹਿ ਨਾਹੀ,#ਤੌ ਦੂਖਨ ਜਾਨਹੁ ਤਿਸ ਮਾਹੀਂ।#ਨਿਰਧਨ ਸਿਖ ਤੇ ਜਾਚਹਿ ਨੀਕਾ,#ਦੋਸ ਲਖਹੁ ਅਚਵਹਿ ਤਿਸਹੀ ਕਾ ॥" (ਗੁਪ੍ਰਸੂ)
ਦੇਖੋ, ਬਹਰ। ੨. ਸੰ. ਵਹਿਰ. (वहिम) ਕ੍ਰਿ. ਵਿ- ਬਾਹਰ। ੩. ਬਿਨਾ। ੪. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਵਾਨੀਗੜ੍ਹ ਵਿੱਚ ਇੱਕ ਪਿੰਡ, ਇਸ ਤੋਂ ਪੱਛਮ ਵੱਲ ਕੋਲ ਹੀ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਚੰਗਾ ਬਣਿਆ ਹੋਇਆ ਹੈ. ਨਾਲ ੫੦ ਵਿੱਘੇ ਜ਼ਮੀਨ ਰਿਆਸਤ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਕੈਥਲ ਤੋਂ ਦਸ ਮੀਲ ਦੇ ਕ਼ਰੀਬ ਉੱਤਰ ਹੈ.
same as ਬਹੁਤ , too much
excess, abundance, excessiveness, copiousness, plenteousness, profusion, plethora, superabundance