ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
(filled) upto the brim, brimful; (to drink) in a single draught with gurgling sound
ਕ੍ਰਿ- ਛਲ ਵਿੱਚ ਲਿਆਉਣਾ. ਧੋਖੇ ਵਿੱਚ ਫਸਾਉਣਾ। ੨. ਭਟਕਾਉਣਾ। ੩. ਲਾਲਚ ਵਿੱਚ ਫਸਾਉਣਾ. "ਜਗਤੁ ਡਹਕਾਇਆ ਕਹਣਾ ਕਛੂ ਨ ਜਾਇ." (ਗੂਜ ਮਃ ੩) "ਭਰਮਿ ਭਰਮਿ ਮਾਨੁਖ ਡਹਕਾਏ." (ਬਾਵਨ) ਕਤ ਕਉ ਡਹਕਾਵਉ ਲੋਗਾ". (ਮਾਰੂ ਮਃ ੫) "ਜਤਨ ਕਰੈ ਮਾਨੁਖ ਡਹਕਾਵੈ, ਓ ਅੰਤਰਜਾਮੀ ਜਾਨੈ." (ਧਨਾ ਮਃ ੫) "ਕਰਿ ਪਰਪੰਚ ਜਗਤ ਕਉ ਡਹਕੈ ਅਪਨੋ ਉਦਰ ਭਰੈ." (ਦੇਵ ਮਃ ੯)
ਗਲਘੋਟੂ ਬੇਰ. ਬਾਹਰੋਂ ਸੁੰਦਰ ਅਤੇ ਸਵਾਦ ਤੋਂ ਖਾਲੀ, ਧੋਖਾ ਦੇਣ ਵਾਲਾ ਬੇਰ. "ਬਨੇ ਠਨੇ ਆਵਤ ਘਨੇ xxx ਡਹਕੂ ਬੇਰ ਸਮਾਨ." (ਚਰਿਤ੍ਰ ੨੧)
ਸੰਗ੍ਯਾ- ਡੌਰੂ ਦੀ ਧੁਨਿ. "ਡਹੱਕ ਡਾਮਰੰ ਸੁਰੰ." (ਕਲਕੀ) "ਡਹਡਹ ਡਾਮਰੁ." (ਚਰਿਤ੍ਰ ੧)
ਦੇਖੋ, ਦਹਨ। ੨. ਦੇਖੋ, ਡਹਿਣਾ.