ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਮਾਲਵਾ ਦੇਸ਼ ਦੇ ਫਫੜੇ ਪਿੰਡ ਦਾ ਵਸਨੀਕ ਸੰਧੂ ਜੱਟ, ਜੋ ਸੁਲਤਾਨ ਦਾ ਭਗਤ ਸੀ, ਸੰਮਤ ੧੬੬੦ ਵਿੱਚ ਇਹ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਕਰਤਾਰ ਦਾ ਉਪਾਸਕ ਬਣਿਆ. ਇਸ ਨੇ ਅੰਮ੍ਰਿਤਸਰ ਜੀ ਦੇ ਤਾਲ ਅਤੇ ਹਰਿਮੰਦਿਰ ਬਣਨ ਸਮੇਂ ਵਡੀ ਸੇਵਾ ਕੀਤੀ. ਭਾਈ ਬਹਿਲੋ ਦਾ ਜਨਮ ਸੰਮਤ ੧੬੪੦ ਅਤੇ ਦੇਹਾਂਤ ਸੰਮਤ ੧੭੦੦ ਵਿੱਚ ਹੋਇਆ ਹੈ. ਭਾਈ ਬਹਿਲੋ ਦੀ ਵੰਸ਼ ਦੇ ਭਾਈਕੇ ਕਹੇ ਜਾਂਦੇ ਹਨ. ਦੇਖੋ, ਫਫੜੇ ਭਾਈ ਕੇ.
ਪਿੰਡ "ਕਾਦੀਵਿੰਡ" ਜਿਲਾ ਲਹੌਰ, ਤਸੀਲ ਥਾਣਾ ਕੁਸੂਰ ਤੋਂ ਪੂਰਵ ਵੱਲ ਦੋ ਫਰਲਾਂਗ ਦੇ ਕਰੀਬ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦੋਂ ਕੁਸੂਰ ਆਏ "ਝਾੜੀ ਸਾਹਿਬ" ਠਹਿਰੇ ਹੋਏ ਸਨ, ਤਦੋਂ ਦੀਵਾਨ ਚੰਦ ਦਿੱਲੀ ਵਾਲੇ ਨੇ ਆਕੇ ਬੇਨਤੀ ਕੀਤੀ ਕਿ ਪਾਤਸ਼ਾਹ, ਮੇਰੇ ਧਨ ਨਾਲ ਕੋਈ ਯਾਦਗਾਰ ਕਾਇਮ ਕਰਾ ਦਿਓ, ਤਾਕਿ ਇਸ ਦੁਨੀਆਂ ਵਿੱਚ ਮੇਰਾ ਨਾਮ ਬਣਿਆ ਰਹੇ. ਉਸ ਦੀ ਭਾਵਨਾ ਅਨੁਸਾਰ ਗੁਰੂ ਜੀ ਨੇ ਇੱਕ ਤਾਲਾਬ ਅਤੇ ਪਾਸ ਪੱਕੇ ਰਹਾਇਸ਼ੀ ਮਕਾਨ ਬਣਵਾਏ. ਇਹ ਜ਼ਮੀਨ ਦੋ ਸੌ ਵਿੱਘੇ ਭਾਈ ਬਹਿਲੋਲ "ਕਾਦੀਵਿੰਡ" ਵਾਲੇ ਦੀ ਸੀ. ਜੋ ਉਸ ਨੇ ਸਾਰੀ ਗੁਰੂ ਜੀ ਨੂੰ ਅਰਪਣ ਕਰ ਦਿੱਤੀ. ਇੱਥੇ ਹੀ ਭਾਈ ਬਹਿਲੋਲ ਦੀ ਸਮਾਧ ਬਣਾਈ ਗਈ. ਇਸ ਗੁਰਦ੍ਵਾਰੇ ਦਾ ਪੁਜਾਰੀ ਉਦਾਸੀ ਹੈ. ਸਰਾਧਾਂ ਦੀ ਸੱਤਮੀ ਨੂੰ ਮੇਲਾ ਲਗਦਾ ਹੈ.
same as ਬਹੁਬਿਧ ; adverb of various kinds
multilingual person, polyglot, linguist; feminine ਬਹੁਭਾਸ਼ਣੀ