ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦ੍ਰਿਢ. "ਡਿੜ ਜੀਵਧਾਰ." (ਗੁਰੁਸੋਭਾ) ਜੀ ਵਿੱਚ ਪੱਕ ਕਰਕੇ.
ਦੇਖੋ, ਡਕਾਰ. "ਫਿਰਤ ਕਹੂੰ ਰਨ ਡਿਕਰਤ ਡਾਕਨਿ." (ਚਰਿਤ੍ਰ ੪੦੫) "ਡਾਕਨੀ ਡਿੰਕਰੰ." (ਰਾਮਾਵ)
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ.
ਸੰਗ੍ਯਾ- ਰਾਜਪੂਤਾਨੇ ਦੀ ਉਹ ਭਾਸਾ, ਜਿਸ ਵਿੱਚ ਭੱਟ ਚਾਰਣ ਆਦਿ ਕਵਿਤਾ ਲਿਖਦੇ ਹਨ. ਇਹ ਹੁਣ ਪ੍ਰਚਲਿਤ ਬੋਲੀ ਤੋਂ ਬਹੁਤ ਭਿੰਨ ਜਾਪਦੀ ਹੈ। ੨. ਵਿ- ਨੀਚ। ੩. ਨਿੰਦਿਤ.
ਵਿ- ਵਿੰਗਾ. ਟੇਢਾ। ੨. ਸੰਗ੍ਯਾ- ਗੁਜਰਾਤ ਜਿਲੇ ਦੀ ਖਾਰੀਆ ਤਸੀਲ ਵਿੱਚ ਇੱਕ ਨਗਰ, ਜੋ ਹੁਣ ਲਾਲਾਮੂਸਾ- ਮਲਕਵਾਲ ਰੇਲਵੇ ਲੈਨ ਤੇ ਹੈ। ੩. ਦੇਖੋ, ਨਾਨਕਸਰ ੨.
ਸੰਗ੍ਯਾ- ਦ੍ਵਿ- ਅੰਘ੍ਰਿ. ਦੋ ਪੈਰ. ਤੁਰਨ ਵੇਲੇ ਦੋ ਪੈਰ ਉਠਾਕੇ ਜਿਤਨੀ ਵਿੱਥ ਤੇ ਰੱਖੀਦੇ ਹਨ, ਉਤਨਾ ਪ੍ਰਮਾਣ. ਡੇਢ ਗਜ਼ ਦੀ ਲੰਬਾਈ. ਕਰਮ.
protractor; goal area
D.C. deputy commissioner
long sip, drought without taking breath in between, gulp, quaff
see ਗੀਟੜਾ and ਗੀਟੀ , pebble