ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿਹੰਗਿਕਾ. ਸੰਗ੍ਯਾ- ਸਕੰਧਚਾਪ. ਕਹਾਰ ਆਦਿ ਨੇ ਕੰਨੇ੍ਹ ਪੁਰ ਰੱਖਿਆ ਲਚਕੀਲਾ ਧਨੁਖ ਆਕਾਰ ਦਾ ਡੰਡਾ, ਜਿਸ ਦੇ ਦੋਹੀਂ ਪਾਸੀਂ ਰੱਸੀ ਨਾਲ ਬੋਝ ਲੈ ਜਾਣ ਲਈ ਛਿੱਕੂ ਬੰਨ੍ਹੇ ਹੁੰਦੇ ਹਨ.
ਸੰਗ੍ਯਾ- ਹਿਸਾਬ ਦੀ ਕਿਤਾਬ. ਸਹੀ। ੨. ਪਠਾਣਾਂ ਦੀ ਇੱਕ ਜਾਤਿ, ਜਿਸ ਦੇ ਬਾਰਾਂ ਪਿੰਡ ਹੁਸ਼ਿਆਰਪੁਰ ਦੇ ਜਿਲੇ ਵਿੱਚ ਹਨ। ੩. ਵਿ- ਰੁੜ੍ਹੀ. ਪ੍ਰਵਾਹ ਹੋਈ. "ਦੁਰਮਤਿ ਜਾਤ ਬਹੀ." (ਸਾਰ ਮਃ ੫) ੪. ਦੇਖੋ, ਵਹੀ.
ਵਹਨ (ਲੈ ਜਾਣ) ਵਾਲੀਆਂ. ਬਾਂਸ ਦੀਆਂ ਲਚਕੀਲੀਆਂ ਬਾਹੀਆਂ, ਜਿਨ੍ਹਾਂ ਨਾਲ ਬੋਝ ਚੱਕਕੇ ਉਤਾਰਿਆ ਅਤੇ ਚੜ੍ਹਾਇਆ ਜਾਂਦਾ ਹੈ. "ਨਉ ਬਹੀਆਂ ਦਸ ਗੋਨਿ ਆਹਿ." (ਬਸੰ ਕਬੀਰ) ਨਉਂ ਸ਼ਰੀਰ ਦੇ ਦ੍ਵਾਰ ਬਹੀਆਂ, ਅਤੇ ਦਸ ਗੂਣਾਂ ਦਸ ਪ੍ਰਾਣ.
ਸੰਗ੍ਯਾ- ਜਾਂਦੇ ਹੋਏ ਲੋਕਾਂ ਦੀ ਭੀੜ. ਗਮਨ ਕਰਦੇ ਹੋਏ ਜਨ ਸਮੁਦਾਯ. "ਪਾਛੇ ਪਰੀ ਬਹੀਰ." (ਸ. ਕਬੀਰ) ੨. ਵਿਚਰਣ ਵਾਲਾ ਟੋਲਾ, ਜੋ ਇੱਕ ਥਾਂ ਨ ਵਸੇ.
ਵਿ- ਵਿਚਰਣ ਵਾਲੇ ਜਥੇ ਨਾਲ ਹੈ ਜਿਸ ਦਾ ਸੰਬੰਧ.
majority, majority vote