ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਯੁਗ ਦਾ ਅੰਤ। ੨. ਪ੍ਰਲਯ. ਪਰਲੋਂ.
ਸੰਗ੍ਯਾ- ਪੁਰਾਣਾਂ ਅਨੁਸਾਰ ਯੁਗ ਦੇ ਅੰਤ ਦੀ ਅਗਨਿ, ਜਿਸ ਨਾਲ ਪ੍ਰਲਯ ਸਮੇਂ ਜਗਤ ਭਸਮ ਹੁੰਦਾ ਹੈ.
ਯੁਗ ਦਾ ਮੁੱਢ. ਯੁਗ ਦੇ ਆਰੰਭ ਦਾ ਸਮਾਂ। ੨. ਕ੍ਰਿ. ਵਿ- ਯੁਗ ਆਰੰਭ ਹੋਣ ਵੇਲੇ.
ਸੰ. ਯੁਜ੍, ਧਾ- ਬੰਨ੍ਹਣਾ, ਚਿੱਤ ਨੂੰ ਰੋਕਣਾ, ਮਿਲਾਪ ਕਰਨਾ, ਅਧੀਨ ਕਰਨਾ, ਇਕੱਠਾ ਕਰਨਾ, ਯਤਨ ਕਰਨਾ.
ਸੰ. युत. ਧਾ- ਚਮਕਣਾ (ਪ੍ਰਕਾਸ਼ਿਤ ਹੋਣਾ). ੨. ਵਿ- ਮਿਲਿਆ ਹੋਇਆ. ਸਾਥ. ਸਹਿਤ.