ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ.
ਵਿ- ਬਹੁਤ ਤੋਂ ਬਹੁਤ. ਅਧਿਕ ਤਰ. ਦੇਖੋ, ਬਹੁਤ.
ਸੰ. बहुदर्शिन. ਵਿ- ਜਿਸ ਨੇ ਬਹੁਤ ਦੇਖਿਆ ਹੈ। ੨. ਸੰਗ੍ਯਾ- ਉਹ ਪੁਰਖ, ਜਿਸ ਨੇ ਜ਼ਮਾਨੇ ਦੇ ਰੰਗ ਅਤੇ ਦੇਸ਼ ਵਿਚਾਰ ਨਾਲ ਦੇਖੇ ਹਨ. ਬਹੁਤ ਜਾਣਨ ਵਾਲਾ.
ਸੰ. ਕ੍ਰਿ ਵਿ- ਅਨੇਕ ਪ੍ਰਕਾਰ ਕਰਕੇ. ਬਹੁਤ ਤਰਹਿ। ੨. ਅਕਸਰ. ਬਹੁਤ ਕਰਕੇ.
ਸੰਗ੍ਯਾ- ਬਹੁਤੀ ਔਲਾਦ ਵਾਲਾ, ਸੂਰਜ। ੨. ਵਿ- ਜਿਸ ਦੇ ਬਹੁਤ ਬਾਲ ਬੱਚੇ ਹਨ.
plural number; adjective plural
imperative form of ਬਹੁੜਨਾ interjection O help !
to come back, return; to come to someone's help or rescue, succour