ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਇਸ ਦਾ ਉੱਚਾਰਣ ਬਹੋਰਾ ਅਤੇ ਵਹੁਰਾ ਭੀ ਹੈ. ਮਾਰਵਾੜੀ ਬ੍ਰਾਹਮਣਾਂ ਦੀ ਇੱਕ ਜਾਤਿ, ਜੋ ਸੱਰਾਫ਼ ਦਾ ਕੰਮ ਕਰਦੀ ਹੈ। ੨. ਵਪਾਰ ਕਰਨ ਵਾਲੀ ਇੱਕ ਵੈਸ਼੍ਯ ਜਾਤਿ। ੩. ਬੰਬਈ ਹਾਤੇ ਵਿੱਚ ਹਿੰਦੂਆਂ ਤੋਂ ਮੁਸਲਮਾਨ ਹੋਇ ਇੱਕ ਜਾਤਿ.
ਮੋੜਿਆ. ਵਾਪਿਸ ਕੀਤਾ. ਦੇਖੋ, ਬਹੁਰਨਾ. "ਤ੍ਰਿਯ ਨ੍ਰਿਪ ਕੋ ਬਹੁਰਾਇਓ ਐਸੋ ਚਰਿਤ ਬਨਾਇ." (ਚਰਿਤ੍ਰ ੮੧)
ਮੁੜ. ਫੇਰ. ਦੇਖੋ, ਬਹੁਰ. "ਬਹੁਰਿ ਉਸ਼ ਕਾ ਬਿਸਵਾਸ ਨਾ ਹੋਵੈ." (ਸੁਖਮਨੀ)
ਸੰਗ੍ਯਾ- ਵਧੂਟਿਕਾ. ਵਧੂਟੀ. ਵਹੁਟੀ. ਭਾਰਯਾ. "ਹਰਿ ਮੇਰੋ ਧਿਰੁ. ਹਉ ਹਰਿ ਕੀ ਬਹੁਰੀਆ." (ਆਸਾ ਕਬੀਰ) "ਮਹਾਂਨੰਦ ਮੁਰਦਾਰ ਕੀ ਹੁਤੀ ਬਹੁਰਿਯਾ ਏਕ." (ਚਰਿਤ੍ਰ ੪) ੨. ਨੂੰਹ. ਸ੍ਨੁਖਾ. ਪੁਤ੍ਰਵਧੂ.
a forest tree, myrobalan, Torminalia balerica or Belleric myroblan; its fruit used medicinally