ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
to talk, speak; to talk nonsense; to talk too much, chatter, prattle, babble, gabble, jabber; to talk unnecessarily, foolishly, indecently
ਸੰ. बहुरूपिन. ਵਿ- ਅਨੇਕ ਰੂਪ ਬਣਾਉਣ ਵਾਲਾ। ੨. ਅਨੇਕ ਸ਼ਕਲ ਦਾ. "ਇਕ ਸਬਦੀ ਬਹੁਰੂਪਿ ਅਵਧੂਤਾ." (ਸ੍ਰੀ ਅਃ ਮਃ ੫) ੩. ਸੰਗ੍ਯਾ- ਨਕਲੀਆਂ. ਸ੍ਵਾਂਗੀ. "ਸਰਬ ਸ਼ਾਸਤ੍ਰ ਬਹੁਰੂਪੀਆ." (ਮਲਾ ਨਾਮਦੇਵ)
ਵਿ- ਅਨੇਕ ਰੰਗ ਦਿਖਾਉਣ ਵਾਲਾ। ੨. ਅਨੇਕ ਰੂਪ ਧਾਰਨ ਵਾਲਾ। ੩. ਮਨਮੌਜੀ.
ਸੰ. ਵਿ- ਅਧਿਕ. ਬਹੁਤ. ਜ਼੍ਯਾਦਾ। ੨. ਸੰਗ੍ਯਾ- ਆਕਾਸ਼। ੩. ਅਗਨਿ। ੪. ਮਹੀਨੇ ਦਾ ਹਨੇ੍ਹਰਾ ਪੱਖ। ੫. ਸ਼ਿਵ. ਮਹਾਦੇਵ.
ਮਹੀਨੇ ਦੇ ਅੰਧੇਰੇ ਪੱਖ ਦੇ ਦਿਨ. ਇਸੇ ਦਾ ਸੰਖੇਪ. "ਬਦਿ" ਹੈ. ਜਿਸ ਤੋਂ ਵਿਗੜਕੇ ਵਦੀ ਬਣ ਗਿਆ ਹੈ.