ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [محلت] ਮਹ਼ੱਲਤ. ਉਤਰਣ (ਡੇਰਾ ਕਰਨ) ਦੀ ਥਾਂ. "ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ." (ਬਸੰ ਅੰਃ ਮਃ ੧) ਨੌ ਖੰਡ, ਸੱਤ, ਦ੍ਵੀਪ, ਚੌਦਾਂ ਲੋਕ, ਤਿੰਨ ਗੁਣ, ਚਾਰ ਯੁਗਰੂਪ ਮਹਲਤਿ ਰਚਕੇ, ਚਾਰ ਖਾਣੀ ਦੀ ਸ੍ਰਿਸ੍ਟੀ ਵਿੱਚ ਬੈਠਾਲੀ। ੨. [مہّلات] ਮਹ਼ੱਲਾਤ. ਮਹਲ ਦਾ ਬਹੁਵਚਨ. "ਵੇਖਿ ਮਹਲਤਿ ਮਰਣੁ ਵਿਸਾਰਿਆ." (ਵਾਰ ਆਸਾ)
ਸੰਗ੍ਯਾ- ਮਹਿਲ ਵਿੱਚ ਰਹਿਣ ਵਾਲੀ, ਨਾਰੀ. ਇਸਤ੍ਰੀ। ੨. ਭਾਰਯਾ. ਪਤਨੀ. "ਗੜ ਮੰਦਰ ਮਹਲਾ ਕਹਾਂ?" (ਓਅੰਕਾਰ) ੩. ਦੇਖੋ, ਮਹਲ ੧. ਅਤੇ ੮. "ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪਣੇ ਲਈ ਮਹਲਾ ਸ਼ਬਦ ਵਰਤਿਆ ਹੈ. ਮਹਲਾ ਦੇ ਅੰਤ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬ ਦਾ ਨਾਮ ਜਾਣਨਾ ਚਾਹੀਏ, ਜਿਵੇਂ- ਮਹਲਾ ੧. ਸ਼੍ਰੀ ਗੁਰੂ ਨਾਨਕ ਦੇਵ, ਮਹਲਾ ੯. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਆਦਿ.
ਦੇਖੋ, ਮਹਲ। ੨. ਸੰ. ਮਹੱਲ ਅਤੇ ਮਹੱਲਕ. ਸੰਗ੍ਯਾ- ਜ਼ਨਾਨਖ਼ਾਨੇ (ਹਰਮ) ਦੀ ਰਖ੍ਯਾ ਕਰਨ ਵਾਲਾ ਦਾਰੋਗਾ. ਦੇਖੋ, ਖੁਸਰਾ.