ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਹਲ ਦਾ ਬਹੁਵਚਨ. ਦੇਖੋ, ਮਹਲਤ ੨.
ਮਹਲ ਵਿੱਚ। ੨. ਥਾਂ ਸਿਰ.
ਅ਼. [محّلہ] ਮਹ਼ੱਲਹ. ਸੰਗ੍ਯਾ- ਜਿਸ ਥਾਂ ਨੂੰ ਫਤੇ ਕਰਕੇ ਜਾ ਉਤਰੀਏ. ਹ਼ਲੂਲ ਦੀ ਥਾਂ ਅਥਵਾ ਦੌੜਨ ਦਾ ਅਸਥਾਨ। ੨. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਖ਼ਾਲਸੇ ਨੂੰ ਯੁੱਧਵਿਦ੍ਯਾ ਵਿੱਚ ਨਿਪੁਣ ਕਰਨ ਲਈ ਚੇਤਬਦੀ ੧. ਨੂੰ ਮਸਨੂਈ ਜੰਗ ਦੇ ਅਭ੍ਯਾਸ (Maneuvre) ਦਾ ਦਿਨ ਠਹਿਰਾਇਆ. ਇਸ ਦਿਨ ਇੱਕ ਥਾਂ ਹਮਲੇ ਲਈ ਨਿਯਤ ਕਰਕੇ ਦੋ ਦਲ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ. ਜੋ ਇੱਕ ਦਲ ਦਾ ਵਾਰ ਰੋਕਕੇ ਚਤੁਰਾਈ ਨਾਲ ਖ਼ਾਸ ਥਾਂ ਪੁਰ ਕਬਜ਼ਾ ਕਰ ਲੈਂਦਾ, ਉਹ ਜਿੱਤਿਆ ਸਮਝੀਦਾ ਸੀ. ਹੁਣ ਭੀ ਪ੍ਰਧਾਨ ਗੁਰਦ੍ਵਾਰਿਆਂ ਵਿੱਚ ਮਹੱਲੇ ਦੀ ਰੀਤਿ ਕੁਝ ਬਾਕੀ ਰਹਿ ਗਈ ਦਿਖਾਈ ਦਿੰਦੀ ਹੈ.
ਨਗਾਰੇ ਨਿਸ਼ਾਨ ਸਹਿਤ ਖ਼ਾਲਸਾਦਲ ਨੂੰ ਸਜਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਦ੍ਵਾਰੇ ਫੌਜੀ ਢੰਗ ਨਾਲ ਲੈ ਜਾਣਾ, ਦੇਖੋ, ਮਹੱਲ ੨.