ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰੰਗੀਲਾ. "ਲਾਲੁ ਰਗੀਲਾ ਸਹਜੇ ਪਾਇਓ." (ਸਾਰ ਮਃ ੫)
ਦੇਖੋ, ਰਘੁ.
ਸੰ. ਰਘੁਨਾਥ ਰਘੁਵੰਸ਼ ਦੇ ਨਾਥ, ਰਾਮਚੰਦ੍ਰ ਜੀ। ੨. ਰਘੁ (ਪ੍ਰਕਾਸ਼) ਦਾ ਸ੍ਵਾਮੀ ਜ੍ਯੋਤਿਰੂਪ, ਕਰਤਾਰ.¹ ਦੇਖੋ, ਰਘੁ ੨. "ਇਹ ਬਿਪਤ ਮੈ ਟੇਕ ਏਕ ਰਘਨਾਥ." (ਸਃ ਮਃ ੯)
ਰਾਘਵ. ਸ਼੍ਰੀ ਰਾਮਚੰਦ੍ਰ. "ਤੀਸਰ ਜੁੱਗ ਭਯੋ ਰਘਵਾ." (ਕ੍ਰਿਸਨਾਵ) ਤੀਸਰ ਦਾ ਅਰਥ ਤ੍ਰੇਤਾ ਹੈ। ੨. ਸੰ. ਰਘੂਦ੍ਵਹ. ਰਘੁਵੰਸ਼ੀਆਂ ਦੀ ਰਖ੍ਯਾ ਦਾ ਬੋਝ ਉਠਾਉਣ ਵਾਲਾ. ਸ਼੍ਰੀ ਰਾਮਚੰਦ੍ਰ.
ਰਾਘਵ ਈਸ਼. ਰਾਘਵੇਸ਼. ਰਘੁਵੰਸ਼ੀਆਂ ਦਾ ਸ੍ਵਾਮੀ, ਸ਼੍ਰੀ ਰਾਮ. "ਹੈ ਨ ਰਘ੍ਵੇਸ¹ ਜਦ੍ਵੇਸ ਰਮਾਪਤਿ." (੩੩ ਸਵੈਯੇ)
ਅ਼. [رغیب] ਵਿ- ਚਾਹੁਣ ਵਾਲਾ. ਇੱਛਾ ਕਰਨ ਵਾਲਾ. ਦੇਖੋ, ਰਗਬਤ.
protector, saviour, defender; protective, defensive
protection, safety, defence, security
wrist band tied by sisters on their brothers' arms as a symbol of love and also of binding the brothers to their duty and responsibility for the protection of their sisters' life and honour;name of the festival on which this customary rite is observed