ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [بکرجان] ਬਿਕਰਜਾਂ. ਕੁਆਰੀ ਜਾਨ। ੨. ਪਵਿਤ੍ਰ ਜਾਨ। ੩. ਜਾਨ ਦਾ ਮੋਤੀ.
ਸੰ. ਬਰ੍ਕਰ. ਸੰਗ੍ਯਾ- ਅਵੁਕ. ਛਾਗ. ਅਜ. ਸੰਸਕ੍ਰਿਤ ਗ੍ਰੰਥਾਂ ਵਿੱਚ ਬਕਰਾ ਯਗ੍ਯ ਦਾ ਪਸ਼ੁ ਹੈ. ਇਸ ਦੇ ਮਾਸ ਦਾ ਸ਼੍ਰਾੱਧ ਵਿੱਚ ਭੀ ਵਿਧਾਨ ਹੈ. ਦੇਖੋ, ਯਾਗ੍ਯਵਲਕ੍ਯ ਅਃ ੧. ਸ਼ਃ ੨੫੮, ਅਤੇ ਮਨੁ ਅਃ ੩. ਸ਼ ੨੬੯. ਖਾਸ ਕਰਕੇ ਇਹ ਦੁਰਗਾ ਨੂੰ ਬਹੁਤ ਪਸੰਦ ਹੈ. ਇਸੇ ਲਈ ਨਾਮ "ਸ਼ਿਵਾਪ੍ਰਿਯ" ਹੈ। ੨. ਅ਼. [بقرہ] ਬਕ਼ਰਾ. ਗਊ। ੩. ਕ਼ੁਰਾਨ ਦੀ ਦੂਜੀ ਸੂਰਤ, ਜਿਸ ਵਿੱਚ ਗਊ ਦੀ ਕੁਰਬਾਨੀ ਦਾ ਜਿਕਰ ਹੈ.
ਸੰ. ਬਰ੍ਕਰੀ. ਬਕਰੇ ਦੀ ਮਦੀਨ. ਅਜਾ. ਛੇਰੀ. "ਬਕਰੀ ਸਿੰਘੁ ਇਕਤੇ ਥਾਇ ਰਾਖੇ." (ਸੂਹੀ ਮਃ ੪) "ਬਕਰੀ ਕਉ ਹਸਤੀ ਪ੍ਰਤਿਪਾਲੇ." (ਰਾਮ ਮਃ ੫) ਕਮਜ਼ੋਰ ਦੀ ਬਲਵਾਨ (ਅਹੰਕਾਰੀ) ਪਾਲਨਾ ਕਰਦਾ ਹੈ.
ਅ਼. [بقرعید] ਬਕ਼ਰ- ਈਦ. ਉਹ ਤ੍ਯੋਹਾਰ, ਜਿਸ ਵਿੱਚ ਬਕ਼ਰ (ਗਊ) ਦੀ ਕੁਰਬਾਨੀ ਕੀਤੀ ਜਾਵੇ. ਜੁਲਹ਼ਿਜ ਮਹੀਨੇ ਦੀ ਦਸਵੀਂ ਤਾਰੀਖ. ਦੇਖੋ, ਈਦ.
ਅ਼. [بقر] ਸੰਗ੍ਯਾ- ਚੀਰਨ ਦੀ ਕ੍ਰਿਯਾ। ੨. ਲੋਕਾਂ ਦੇ ਹਿਤ ਦੀ ਅਰਦਾਸ। ੩. ਬੈਲ। ੪. ਗਊ। ੫. ਦੇਖੋ, ਬਿਕਰ.
to pardon, forgive; to give gratis
to bestow, bless; to pardon, forgive
to get one pardoned/forgiven, obtain pardon or forgiveness for someone