ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਭ੍ਰਿਕੁਟਿ. ਸੰਗ੍ਯਾ- ਭੌਂਹ. "ਹੈਂ ਭਰਟੇ ਧਨੁ ਸੇ ਬਰੁਨੀ ਸਰ." (ਕ੍ਰਿਸਨਾਵ)
ਰਾਜਪੂਤਾਂ ਦੀ ਇੱਕ ਜਾਤਿ, ਭਾਟੀ. "ਕੇਤੜਿਆ ਹੀ ਭਰਟੀਏ." (ਭਾਗੁ) ੨. ਦੇਖੋ, ਭਿਰਟੀ.
ਸੰ. ਸੰਗ੍ਯਾ- ਸੇਵਨ। ੨. ਪਾਲਣ. "ਭਰਣ ਪੋਖਣ ਕਰੰਤ ਜੀਆ." (ਸਹਸ ਮਃ ੫) ੩. ਮਜ਼ਦੂਰੀ। ੪. ਧਾਰਣ ਕਰਨਾ। ੫. ਪੂਰਨਾ. ਭਰਨਾ.
ਭਰਣ ਪੌਸਣ. ਪਾਲਣ ਅਤੇ ਰਕ੍ਸ਼੍ਣ. "ਭਰਣ ਪੋਖਣੁ ਕਰਣਾ." (ਮਃ ੫. ਵਾਰ ਗਉ ੨) ਪ੍ਰਤਿਪਾਲਨ ਅਤੇ ਰਖ੍ਯਾ ਕਰਨ ਵਾਲਾ.
ਕ੍ਰਿ- ਪੂਰਨ ਕਰਨਾ. "ਭਰਿਆ ਹੋਇ ਸੁ ਕਬਹੁ ਨ ਡੋਲੈ." (ਗੌਂਡ ਕਬੀਰ) ੨. ਲਿਬੜਨਾ. ਆਲੁਦਾ ਹੋਣਾ. "ਭਰੀਐ ਹਥੁ ਪਰੁ ਤਨੁ ਦੇਹ." (ਜਪੁ) "ਹਉਮੈ ਮੈਲੁ ਭਰੀਜੈ." (ਵਡ ਛੰਤ ਮਃ ੩)
see ਭਰਿਆ ਜਾਣਾ , under ਭਰਿਆ