ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਡਕਪੁਤ੍ਰ. ਡਕ ਬ੍ਰਾਹਮ੍ਣ ਦੀ ਗਵਾਲਨ ਦੇ ਉਦਰ ਤੋਂ ਸੰਤਾਨ. ਡਕੌਂਤ ਸ਼ਨੈਸ਼੍ਚਰ (ਛਨਿੱਛਰ) ਦਾ ਦਾਨ ਲੈਂਦੇ, ਸ਼ਗਨਾਂ (ਸ਼ਕੁਨਾ) ਦਾ ਵਿਚਾਰ ਕਰਦੇ ਅਤੇ ਰੇਖਾ ਦੇ ਫਲ ਦੱਸਦੇ ਹਨ. ਭੱਡਰੀ. ਡਗੋਤ੍ਰਾ.
ਸੰਗ੍ਯਾ- ਡਕੌਤ ਦਾ ਕਰਮ. ਡਕੌਤ ਦਾ ਪੇਸ਼ਾ.
ਸ਼੍ਰੀ ਗੁਰੂ ਨਾਨਕਦੇਵ ਦੀ ਜਨਮਭੂਮਿ ਤੋਂ ਦੱਖਣ ਵੱਲ ਦੀ ਭਾਸਾ, ਅਰਥਾਤ ਮੁਲਤਾਨ, ਸਾਹੀਵਾਲ ਦੇ ਇ਼ਲਾਕੇ ਦੀ ਬੋਲੀ ਵਿੱਚ ਜੋ ਰਚਨਾ ਹੈ ਉਹ 'ਡਖਣੇ' ਨਾਮ ਤੋਂ ਗੁਰਬਾਣੀ ਵਿੱਚ ਪ੍ਰਸਿੱਧ ਹੈ. ਇਸ ਵਿੱਚ 'ਦ' ਦੀ ਥਾਂ 'ਡ' ਵਰਤਿਆ ਹੈ, ਯਥਾ:-#"ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ." xxx#"ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ." (ਵਾਰ ਮਾਰੂ ੨) xx ਆਦਿ.
ਸੰਗ੍ਯਾ- ਦ੍ਵਿ- ਪਗ. ਦੋ ਵਾਰ ਪੈਰ ਉਠਾਕੇ ਰੱਖਣ ਤੋਂ ਜਿਤਨੀ ਲੰਬਾਈ ਹੋਵੇ. ਡੇਢ ਗਜ਼ ਪ੍ਰਮਾਣ। ੨. ਚਾਲ ਵੇਲੇ ਪੈਰ ਦੇ ਉਠਾਕੇ ਰੱਖਣ ਦੀ ਕ੍ਰਿਯਾ. "ਡਗ ਭਈ ਵਾਮਨ ਕੀ ਸਾਵਨ ਕੀ ਰਤਿਯਾਂ" (ਸੇਨਾਪਤਿ) ੩. ਵਿ- ਭੱਦਾ. ਬਦਸ਼ਕਲ.
ਸੰਗ੍ਯਾ- ਡਾਵਾਂਡੋਲ। ੨. ਕੰਪ. ਕਾਂਬਾ। ੩. ਮਾਰਗ ਵਿੱਚ ਡਗ ਰੱਖਣ ਦੀ ਕ੍ਰਿਯਾ. ਭਾਵ- ਏਧਰ ਓਧਰ ਨੱਠਣਾ. "ਡਗਮਗ ਛਾਡਿ, ਰੇ ਮਨ ਬਉਰਾ." (ਗਉ ਕਬੀਰ)
wobble, stagger, unsteadiness, vacillation, wavering
drumstick, stick to beat a drum with; sound or rhythm of drum, drumbeat
a peddler's bundle of cloth or other wares