ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بستی] ਬੰਨ੍ਹਣ ਲਾਇਕ। ੨. ਬਸ੍ਤਨ (ਬੰਨ੍ਹਣਾ) ਕਰੂਗਾ. "ਜਬ ਅਜਰਾਈਲ ਬਸਤਨੀ." (ਤਿਲੰ ਮਃ ੫) ੩. ਸੰਗ੍ਯਾ- ਪੋਸ਼ਾਕ ਦੇ ਉੱਪਰ ਲਪੇਟਿਆ ਹੋਇਆ ਵਸਤ੍ਰ. ਉਹ ਕਪੜਾ, ਜਿਸ ਵਿੱਚ ਵਸਤ੍ਰ ਬੰਨ੍ਹੇ ਜਾਂਦੇ ਹਨ। ੪. ਘੋੜੇ ਦੇ ਚਾਰਜਾਮੇ ਉੱਪਰ ਪਾਕੇ ਬੱਧਾ ਸੁੰਦਰ ਕਪੜਾ. ਬਸਤੀਨ. "ਪਾਇ ਬਸਤਨੀ ਸੁੰਦਰ ਜੀਨ." (ਗੁਪ੍ਰਸੂ)
ਸੰ. ਵਸਤ੍ਰ. ਸੰਗ੍ਯਾ- ਕਪੜਾ. ਪੋਸ਼ਾਕ.
ਵਸਦਾ ਰਹਿੰਦਾ. "ਬਸਤਾ ਤੂਟੀ ਝੁੰਪੜੀ." (ਵਾਰ ਜੈਤ) ੨. ਸੰਗ੍ਯਾ- ਵਸਤ੍ਰ. ਕਪੜੇ. "ਹਸਤਿ ਘੋੜੇ ਅਰੁ ਬਸਤਾ." (ਗਉ ਮਃ ੫) ੩. ਫ਼ਾ. [بستہ] ਬਸਤਹ. ਵਿ- ਬੰਨ੍ਹਿਆ ਹੋਇਆ। ੪. ਸੰਗ੍ਯਾ- ਥੈਲਾ. ਜੁਜ਼ਦਾਨ. ਮਿਸਲਾਂ ਬੰਨ੍ਹਣ ਦਾ ਕਪੜਾ.
ਵਸਦੀ. "ਇਹ ਬਸਤੀ, ਤਾ ਬਸਤ ਸਰੀਰਾ." (ਆਸਾ ਕਬੀਰ) ੨. ਸੰਗ੍ਯਾ- ਆਬਾਦੀ. ਵਸੋਂ ਸੰ. ਵਸਤਿ। ੩. ਗ੍ਰਾਮ. ਨਗਰ.
ਇੱਕ ਪਿੰਡ, ਜੋ ਜਿਲਾ ਤਸੀਲ ਜਲੰਧਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦਸਾਹਿਬ ਜੀ ਦਾ ਗੁਰਦ੍ਵਾਰਾ ਹੈ.
ਵਸਤ੍ਰ- ਜ਼ੀਨ. ਸੰਗ੍ਯਾ- ਕਾਠੀ ਉੱਪਰ ਪਾਉਣ ਦਾ ਜ਼ਰੀਦਾਰ ਵਸਤ੍ਰ. "ਬਰ ਅੰਬਰ ਬਸਤੀਨ ਬਿਰਾਜੈ." (ਗੁਪ੍ਰਸੂ) ਦੇਖੋ, ਬਸਤਨੀ ੪.
same as ਹੈਸੀਅਤ ; pecuniary power
general merchant, grocer, haberdasher